Back to countries

Last updated: 9.13.2023

Data Protection Declaration (PUN)

ਡਾਟਾ ਸੁਰੱਖਿਆ ਘੋਸ਼ਣਾ

1. ਭੂਮਿਕਾ

ਸਾਡੀ ਡਾਟਾ ਸੁਰੱਖਿਆ ਘੋਸ਼ਣਾ ਤੁਹਾਨੂੰ TIER (ਟਿਅਰ) ਵੱਲੋਂ ਤੁਹਾਡਾ ਡਾਟਾ ਇਕੱਠਾ ਕਰਨ ਅਤੇ ਪ੍ਰਕਿਰਿਆ ਕਰਨ ਬਾਰੇ ਸੂਚਿਤ ਕਰਦੀ ਹੈ। ਇਹ ਟਿਅਰ ਐਪ ਦੇ ਨਾਲ-ਨਾਲ ਗਤੀਸ਼ੀਲਤਾ ਸੇਵਾਵਾਂ 'ਤੇ ਵੀ ਲਾਗੂ ਹੁੰਦੀ ਹੈ ਜੋ ਸਾਡੀ ਐਪ ਜਾਂ ਭਾਈਵਾਲ ਐਪਾਂ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ।

ਡਾਟਾ ਨਿਗਰਾਨ ਅਤੇ ਸੇਵਾ ਪ੍ਰਦਾਤਾ ਇਹ ਹੈ:

ਟਿਅਰ ਓਪਰੇਸ਼ਨਸ ਲਿਮਿਟੇਡ (“ਟਿਅਰ”, “ਅਸੀਂ”), c/o WeWork, 1 Mark Square, London, EC2A 4E, ਸੰਪਰਕ support@tier.app

ਟਿਅਰ ਮੋਬਿਲਿਟੀ SE (“ਟਿਅਰ ਮੋਬਿਲਿਟੀ ਜਰਮਨੀ”), c/o ਵੀਵਰਕ ਇਖਹੋਰਨ ਸਟ੍ਰੀਟ. 3, 10785 ਬਰਲਿਨ, ਜਰਮਨੀ, ਸੰਪਰਕ: support@tier.app, ਦੇ ਨਾਲ ਧਾਰਾ 26 GDPR ਦੇ ਮੁਤਾਬਕ।

2. ਸਾਡੀ ਐਪ ਅਤੇ ਸੇਵਾਵਾਂ ਦੀ ਵਰਤੋਂ ਕਰਨ ਵੇਲੇ ਡਾਟਾ ਇਕੱਠਾ ਕਰਨਾ ਅਤੇ ਪ੍ਰਕਿਰਿਆ ਕਰਨੀ

ਸਾਡੀ ਐਪ ਵਿੱਚ, ਅਸੀਂ ਉਪਭੋਗਤਾਵਾਂ ਨੂੰ ਨਿੱਜੀ ਡਾਟਾ ਪ੍ਰਦਾਨ ਕਰਕੇ ਪੰਜੀਕਰਨ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਾਂ। ਟਿਅਰ ਸੇਵਾਵਾਂ ਦੀ ਵਰਤੋਂ ਕਰਨ ਲਈ ਪੰਜੀਕਰਨ ਕਰਵਾਉਣਾ ਲਾਜ਼ਮੀ ਹੈ। ਤੀਜੀ-ਧਿਰ ਪ੍ਰਦਾਤਾਵਾਂ (ਹੇਠਾਂ ਵੇਖੋ) ਰਾਹੀਂ ਸਾਡੀਆਂ ਸੇਵਾਵਾਂ ਨੂੰ ਬੁੱਕ ਕਰਨਾ ਵੀ ਸੰਭਵ ਹੈ।

2.1 ਪੰਜੀਕਰਨ

ਜਦੋਂ ਤੁਸੀਂ ਟਿਅਰ ਨਾਲ ਪੰਜੀਕ੍ਰਿਤ ਹੁੰਦੇ ਹੋ, ਤਾਂ ਸਾਨੂੰ ਗਾਹਕ ਖਾਤਾ ਬਣਾਉਣ ਲਈ ਤੁਹਾਡੇ ਤੋਂ ਹੇਠ ਲਿਖੀ ਜਾਣਕਾਰੀ ਦੀ ਲੋੜ ਹੁੰਦੀ ਹੈ:

ਤੁਹਾਡਾ ਨਾਮ, ਈਮੇਲ ਪਤਾ ਅਤੇ ਫ਼ੋਨ ਨੰਬਰ;

ਤੁਹਾਡੇ ਦੇਸ਼ ਤੇ ਨਿਰਭਰ ਕਰਦੇ ਹੋਏ, ਤੁਹਾਡੀ ਵਰਤੋਂ, ਅਤੇ ਉਪਲਬਧ ਵਿਸ਼ੇਸ਼ ਸੇਵਾਵਾਂ; ਤੁਹਾਡੇ ਡਰਾਈਵਿੰਗ ਲਾਇਸੈਂਸ ਅਤੇ ਉਮਰ ਦੇ ਸਬੂਤ ਬਾਰੇ ਜਾਣਕਾਰੀ;

ਤੁਹਾਡੀ ਭੁਗਤਾਨ ਵਿਧੀ ਬਾਰੇ ਜਾਣਕਾਰੀ।

ਜਦੋਂ ਤੁਸੀਂ ਪੰਜੀਕਰਨ ਕਰਦੇ ਹੋ ਤਾਂ ਤੁਸੀਂ ਸਾਡੀ ਐਪ ਵਿੱਚ ਇਹ ਜਾਣਕਾਰੀ ਆਪ ਹੀ ਦਰਜ਼ ਕਰਦੇ ਹੋ। ਜੇਕਰ ਵਾਧੂ ਸਵੈ-ਇੱਛਤ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ, ਤਾਂ ਇਸ ਨੂੰ ਉਸ ਮੁਤਾਬਕ ਮਾਰਕ ਕੀਤਾ ਜਾਵੇਗਾ।

ਤੁਸੀਂ ਸਾਡੇ ਨਾਲ ਖਾਤਾ ਬਣਾਉਣ ਲਈ Google (ਗੂਗਲ) ਜਾਂ Apple (ਐੱਪਲ) ("SSO ਪ੍ਰਦਾਤਾ") ਤੋਂ ਇੱਕ "ਸਿੰਗਲ ਸਾਈਨ ਆਨ ਫੰਕਸ਼ਨ" ਦੀ ਵਰਤੋਂ ਵੀ ਕਰ ਸਕਦੇ ਹੋ। ਫਿਰ SSO ਪ੍ਰਦਾਤਾ ਦੇ ਨਾਲ ਤੁਹਾਡਾ ਖਾਤਾ (ਜਿਵੇਂ ਕਿ ਤੁਹਾਡਾ ਗੂਗਲ ਖਾਤਾ) ਸਾਡੀ ਐਪ ਨਾਲ ਲਿੰਕ ਹੋ ਜਾਂਦਾ ਹੈ। ਤੁਹਾਡੇ ਵੱਲੋਂ SSO ਪ੍ਰਦਾਤਾ (ਨਾਮ, ਈਮੇਲ ਪਤਾ, ਫ਼ੋਨ ਨੰਬਰ) ਕੋਲ ਜਮ੍ਹਾਂ ਕੀਤਾ ਗਿਆ ਮਾਸਟਰ ਡਾਟਾ ਸਾਨੂੰ ਵਿਖਾਈ ਦੇਵੇਗਾ। SSO ਪ੍ਰਦਾਤਾ ਤੁਹਾਨੂੰ ਪੰਜੀਕਰਨ ਪ੍ਰਕਿਰਿਆ ਦੌਰਾਨ ਬਦਲੀ ਕੀਤੇ ਜਾਣ ਵਾਲੇ ਡਾਟਾ ਬਾਰੇ ਸੂਚਿਤ ਕਰਦੇ ਹਨ; ਤੁਸੀਂ ਇਸ ਬਾਰੇ ਸਪੱਸ਼ਟ ਸਹਿਮਤੀ ਦੇ ਸਕਦੇ ਹੋ ਜਾਂ ਇਸ ਤੋਂ ਇਨਕਾਰ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਦੇਵੋ ਕਿ ਖਾਤਿਆਂ ਨੂੰ ਲਿੰਕ ਕਰਨ ਨਾਲ, SSO ਪ੍ਰਦਾਤਾ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਤੁਸੀਂ ਸਾਡੇ ਨਾਲ ਲੌਗਇਨ ਕਰਦੇ ਹੋ ਜਾਂ ਨਹੀਂ ਅਤੇ ਕਦੋਂ।

ਵਾਹਨ ਕਿਰਾਏ 'ਤੇ ਲੈਣ ਲਈ ਪੰਜੀਕਰਨ ਕਰਨਾ ਅਤੇ ਖਾਤਾ ਬਣਾਉਣਾ ਇੱਕ ਪੂਰਵ ਸ਼ਰਤ ਹੈ। ਇਸ ਦਾ ਕਾਨੂੰਨੀ ਆਧਾਰ ਧਾਰਾ 6(1)(b) GDPR ਹੈ।

2.2 ਐਪ ਦੀ ਵਰਤੋਂ ਕਰਨ ਵੇਲੇ ਡਾਟਾ ਇਕੱਠਾ ਕਰਨਾ ਅਤੇ ਪ੍ਰਕਿਰਿਆ ਕਰਨੀ

ਜਦੋਂ ਤੁਸੀਂ ਐਪ ਜਾਂ ਆਪਣੇ ਉਪਕਰਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਮੌਜੂਦਾ IP ਪਤਾ ਅਤੇ ਤੁਹਾਡੇ ਉਪਕਰਨ ਬਾਰੇ ਜਾਣਕਾਰੀ (ਜਿਵੇਂ ਕਿ ਵਰਤਿਆ ਗਿਆ ਓਪਰੇਟਿੰਗ ਸਿਸਟਮ, ਸੰਸਕਰਨ, ਭਾਸ਼ਾ, ਉਪਕਰਨ ਦੀ ਕਿਸਮ/ਬ੍ਰਾਂਡ/ਮਾਡਲ, ਉਪਕਰਨ ID) ਅਤੇ ਇਸ ਦੇ ਨਾਲ ਹੀ ਪਹੁੰਚ ਕਰਨ ਦੀ ਮਿਤੀ ਅਤੇ ਸਮਾਂ ਅਤੇ ਮੁੜ ਹਾਸਲ ਕੀਤੀ ਸਮੱਗਰੀ ਜਾਂ ਡਾਟਾ ਆਪਣੇ ਆਪ ਸਾਡੇ ਸਰਵਰਾਂ ("ਐਕਸੈਸ ਡਾਟਾ") ਵਿੱਚ ਪ੍ਰਸਾਰਿਤ ਹੋ ਜਾਂਦਾ ਹੈ। ਇਹ ਤਕਨੀਕੀ ਤੌਰ 'ਤੇ ਲੋੜੀਂਦੀ ਜਾਣਕਾਰੀ ਹੁੰਦੀ ਹੈ ਅਤੇ ਜਦੋਂ ਤੁਸੀਂ ਸਾਡੀ ਐਪ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਇਸਨੂੰ ਆਪਣੇ ਆਪ ਇਕੱਠਾ ਕਰ ਲੈਂਦੇ ਹਾਂ।

ਜਿੱਥੋਂ ਤੱਕ ਡਾਟਾ ਪ੍ਰੋਸੈਸਿੰਗ ਐਪ ਕਾਰਜਕੁਸ਼ਲਤਾਵਾਂ ਅਤੇ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ, ਇਸਦਾ ਕਾਨੂੰਨੀ ਆਧਾਰ ਧਾਰਾ 6(1)(b) GDPR ਹੈ। ਇਸ ਤੋਂ ਅਲਾਵਾ, ਸਥਾਈ ਕਾਰਜਕੁਸ਼ਲਤਾ ਅਤੇ ਸੁਰੱਖਿਆ ਦੇ ਨਾਲ-ਨਾਲ ਐਪ ਅਤੇ ਸਾਡੀਆਂ ਸੇਵਾਵਾਂ ਦੇ ਹੋਰ ਵਿਕਾਸ ਵਿੱਚ ਸਾਡੀ ਜਾਇਜ਼ ਦਿਲਚਸਪੀ ਦੇ ਆਧਾਰ 'ਤੇ ਧਾਰਾ 6(1)(f) GDPR ਦੇ ਮੁਤਾਬਕ ਡਾਟਾ ਪ੍ਰੋਸੈਸਿੰਗ ਕੀਤੀ ਜਾਂਦੀ ਹੈ।

2.2.1 ਐਪ ਅਨੁਮਤੀਆਂ

ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ, ਸਾਨੂੰ ਤੁਹਾਡੇ ਉਪਕਰਨ ਦੇ ਕੁਝ ਕਾਰਜਾਂ (ਅਖੌਤੀ "ਅਨੁਮਤੀਆਂ") ਤੱਕ ਪਹੁੰਚ ਦੀ ਲੋੜ ਹੁੰਦੀ ਹੈ। ਤੁਹਾਡੇ ਓਪਰੇਟਿੰਗ ਸਿਸਟਮ 'ਤੇ ਨਿਰਭਰ ਕਰਦੇ ਹੋਏ, ਤੁਹਾਨੂੰ ਸਪੱਸ਼ਟ ਤੌਰ 'ਤੇ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਫਿਰ ਹਰੇਕ ਮਾਮਲੇ ਵਿੱਚ ਤੁਸੀਂ ਇਸਨੂੰ ਰੱਦ ਕਰ ਸਕਦੇ ਹੋ। ਕੋਈ ਵੀ ਡਾਟਾ ਜਿਸ ਤਾਈਂ ਅਸੀਂ ਅਧਿਕਾਰਾਂ ਦੇ ਹਿੱਸੇ ਵਜੋਂ ਪਹੁੰਚ ਕਰ ਸਕਦੇ ਹਾਂ ਸਿਰਫ ਉਸਦੀ ਡਾਟਾ ਸੁਰੱਖਿਆ ਘੋਸ਼ਣਾ ਵਿੱਚ ਦੱਸੇ ਗਏ ਉਦੇਸ਼ਾਂ ਲਈ ਵਰਤੋਂ ਕੀਤੀ ਜਾਵੇਗੀ।

ਕੈਮਰਾ ਕਿਰਾਏ 'ਤੇ ਲੈਣ ਤੋਂ ਪਹਿਲਾਂ ਵਾਹਨ 'ਤੇ ਲਾਏ ਗਏ QR ਕੋਡ ਨੂੰ ਸਕੈਨ ਕਰਨ ਲਈ ਤੁਹਾਡੇ ਕੈਮਰਾ ਫੰਕਸ਼ਨ ਤੱਕ ਕੈਮਰਾ ਪਹੁੰਚ ਦੀ ਲੋੜ ਹੁੰਦੀ ਹੈ। ਤੁਹਾਡੇ ਡ੍ਰਾਈਵਰ ਦੇ ਲਾਇਸੈਂਸ ਅਤੇ ਪਛਾਣ ਦੀ ਪੁੱਸ਼ਟੀ ਕਰਨ ਲਈ ਵੀ ਕੈਮਰੇ ਦੀ ਲੋੜ ਹੁੰਦੀ ਹੈ (ਹੇਠਾਂ ਵੇਖੋ)। ਇਸ ਤੋਂ ਅਲਾਵਾ, ਕੁਝ ਸ਼ਹਿਰਾਂ ਵਿੱਚ ਅਸੀਂ ਸਥਾਨ ਦੀ ਸਟੀਕਤਾ ਨੂੰ ਬਿਹਤਰ ਬਣਾਉਣ ਅਤੇ ਵਿਜ਼ੂਅਲ ਲੋਕੇਸ਼ਨ ਡਿਟੇਕਸ਼ਨ (ਵੇਖ ਕੇ ਸਥਾਨ ਦਾ ਪਤਾ ਲਾਉਣਾ) ਰਾਹੀਂ ਸਹੀ ਪਾਰਕਿੰਗ ਵਿੱਚ ਮਦਦ ਕਰਨ ਲਈ ਵੀ ਸੇਵਾ ਪੇਸ਼ ਕਰਦੇ ਹਾਂ। ਇਸ ਮੰਤਵ ਲਈ, ਅਸੀਂ ਹੋਰਨਾਂ ਦੇ ਨਾਲ ਨਾਲ ਫੈਂਟਾਸਮੋ ਸਟੂਡਿਓਸ, ਇੰਕ. 340 S ਲੇਮਨ ਐਵੇ 7650, ਵਾਲਨੱਟ, CA 91789, USA, ਦੀਆਂ ਸੇਵਾਵਾਂ ਦੀ ਵਰਤੋਂ ਕਰਦੇ ਹਾਂ।

ਸਥਾਨ ਸਾਨੂੰ ਇਹ ਵਿਖਾਉਣ ਲਈ ਤੁਹਾਡੇ ਸਥਾਨ ਬਾਰੇ ਜਾਣਕਾਰੀ ਚਾਹੀਦੀ ਹੁੰਦੀ ਹੈ ਕਿ ਕੀ ਤੁਹਾਡੇ ਨੇੜੇ ਵਾਹਨ ਹਨ ਅਤੇ ਉੱਥੇ ਕਿਵੇਂ ਪਹੁੰਚਣਾ ਹੈ। ਇਸ ਤੋਂ ਅਲਾਵਾ, ਜਦੋਂ ਤੁਸੀਂ ਐਪ ਦੀ ਵਰਤੋਂ ਕਰਦੇ ਹੋ ਜਾਂ ਕੋਈ ਵਾਹਨ ਕਿਰਾਏ 'ਤੇ ਲੈਂਦੇ ਹੋ ਤਾਂ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਉਹਨਾਂ ਨੂੰ ਤੁਹਾਡੇ ਲਈ ਵਿਅਕਤੀਗਤ ਬਣਾਉਣ ਲਈ ਅਸੀਂ ਤੁਹਾਡੇ ਸਥਾਨ ਬਾਰੇ ਜਾਣਕਾਰੀ ਤੇ ਪ੍ਰਕਿਰਿਆ ਕਰਦੇ ਹਾਂ।

ਇਸਦਾ ਕਾਨੂੰਨੀ ਆਧਾਰ ਧਾਰਾ 6(1)(b) GDPR ਹੈ, ਕਿਉਂਕਿ ਡਾਟਾ ਪ੍ਰੋਸੈਸਿੰਗ ਐਪ ਕਾਰਜਕੁਸ਼ਲਤਾਵਾਂ ਅਤੇ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।

2.2.2 ਐਪ ਵਿਸ਼ਲੇਸ਼ਣ ਅਤੇ ਹੋਰ ਵਿਕਾਸ

ਸਾਡੀ ਸੇਵਾ ਨੂੰ ਸੱਭ ਤੋਂ ਵੱਧੀਆ ਬਣਾਉਣ ਲਈ, ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਉਪਭੋਗਤਾ ਸਾਡੀ ਐਪ ਦੀ ਵਰਤੋਂ ਕਿਵੇਂ ਕਰਦੇ ਹਨ। ਇਸ ਉਦੇਸ਼ ਲਈ, ਅਸੀਂ ਹੇਠਾਂ ਦਿੱਤੇ ਤਕਨੀਕੀ ਡਾਟਾ ਨੂੰ ਵੀ ਇਕੱਠਾ ਕਰਦੇ ਹਾਂ ਅਤੇ ਪ੍ਰਕਿਰਿਆ ਕਰਦੇ ਹਾਂ: ਉਪਕਰਨ ਜਾਣਕਾਰੀ (ਜਿਵੇਂ ਕਿ ਉਪਕਰਨ, ਓਪਰੇਟਿੰਗ ਸਿਸਟਮ ਅਤੇ ਐਪ ਸੰਸਕਰਣ ਜਾਣਕਾਰੀ, ਭਾਸ਼ਾ, ਸਮਾਂ ਖੇਤਰ), ਜਦੋਂ ਤੁਸੀਂ ਟਿਅਰ ਐਪ ਖੋਲ੍ਹਦੇ ਹੋ, ਐਪ ਵਿੱਚ ਤੁਹਾਡਾ ਵਿਵਹਾਰ (ਉਦਾਹਰਨ ਲਈ ਵਾਹਨਾਂ ਦੀ ਚੋਣ ਕਰਨੀ ਜਾਂ ਬੁਕਿੰਗ ਕਰਨੀ), ਵਰਤੋਂ ਦੀ ਮਿਆਦ ਜਾਂ ਕੁਝ ਕਾਰਜਕੁਸ਼ਲਤਾਵਾਂ ਵਿੱਚ ਬਿਤਾਇਆ ਸਮਾਂ, ਅਤੇ ਤੁਹਾਡੀ ਉਪਕਰਨ ਦਾ ਸਥਾਨ।

ਇਸ ਤੋਂ ਅਲਾਵਾ, ਅਸੀਂ ਨਿਦਾਨਕ ਜਾਣਕਾਰੀ ਹਾਸਲ ਕਰਨ ਲਈ ਸੇਵਾ ਦੀ ਵਰਤੋਂ ਕਰਦੇ ਹਾਂ ਜਿਵੇਂ ਕਿ ਉਪਕਰਨ ਦੀ ਕਿਸਮ, ਉਪਕਰਨ ਦੀ ID, OS ਸੰਸਕਰਣ, ਕਰੈਸ਼ ਵੇਲੇ ਐਪ ਦੀ ਸਥਿਤੀ, ਕ੍ਰੈਸ਼ ਟਰੇਸ, ਐਪ ਦੇ ਕ੍ਰੈਸ਼ ਹੋਣ 'ਤੇ ਅੰਦਰੂਨੀ ਐਪ ਤਕਨੀਕੀ ਲੌਗ ਡਾਟਾ। ਇਸ ਜਾਣਕਾਰੀ ਵਿੱਚ ਕੋਈ ਵੀ ਸਿੱਧੇ ਤੌਰ 'ਤੇ ਪਛਾਣਨ ਯੋਗ ਨਿੱਜੀ ਡਾਟਾ ਸ਼ਾਮਲ ਨਹੀਂ ਹੁੰਦੀ ਹੈ। ਅਸੀਂ ਇਸ ਨੂੰ ਐਪ ਵਿੱਚਲੀਆਂ ਖਾਮੀਆਂ ਦਾ ਵਿਸ਼ਲੇਸ਼ਣ ਕਰਨ ਅਤੇ ਸਥਿਰਤਾ ਅਤੇ ਭਰੋਸੇਯੋਗਤਾ ਨੂੰ ਬਿਹਤਰ ਬਣਾਉਣ ਲਈ ਵਰਤਦੇ ਹਾਂ।

ਕਰੈਸ਼ ਰਿਪੋਰਟਾਂ ਲਈ, ਅਸੀਂ ਗੂਗਲ ਆਇਰਲੈਂਡ ਲਿਮਿਟੇਡ, ਗੂਗਲ ਬਿਲਡਿੰਗ ਗੋਰਡਨ ਹਾਉਸ, ਬੈੱਰੋ ਸਟ੍ਰੀਟ, ਡਬਲਿਨ 4, ਆਇਰਲੈਂਡ (“ਗੂਗਲ”) ਦੀ ਸੇਵਾ “ਫਾਇਰਬੇਸ” ਦੀ ਵਰਤੋਂ ਕਰਦੇ ਹਾਂ। ਅਸੀਂ ਗੂਗਲ ਦੇ ਨਾਲ ਇੱਕ ਡਾਟਾ ਪ੍ਰੋਸੈਸਿੰਗ ਸਮਝੌਤਾ ਕੀਤਾ ਹੋਇਆ ਹੈ। ਕੁਝ ਮਾਮਲਿਆਂ ਵਿੱਚ, ਯੁਨਾਈਟੇਡ ਸਟੇਟਸ ਵਿੱਚ ਗੂਗਲ ਸਰਵਰ 'ਤੇ ਡਾਟਾ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਜੇਕਰ ਨਿੱਜੀ ਡਾਟਾ ਯੁਨਾਈਟੇਡ ਸਟੇਟਸ ਜਾਂ ਹੋਰ ਤੀਜੇ ਦੇਸ਼ਾਂ ਵਿੱਚ ਬਦਲੀ ਕੀਤਾ ਜਾਂਦਾ ਹੈ, ਤਾਂ ਅਸੀਂ ਧਾਰਾ 46(2)(c) GDPR ਦੇ ਮੁਤਾਬਕ ਗੂਗਲ ਦੇ ਨਾਲ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ ਨੂੰ ਪੂਰਾ ਕੀਤਾ ਹੋਇਆ ਹੈ। ਇਹਨਾਂ ਸੇਵਾਵਾਂ ਬਾਰੇ ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ:: https://policies.google.com/te...

ਸਾਡੀ ਐਪ Google Analytics (ਗੂਗਲ ਐਨਾਲੀਟਿਕਸ) ਦੀ ਵਰਤੋਂ ਕਰਦੀ ਹੈ, ਜੋ ਕਿ ਗੂਗਲ ਵੱਲੋਂ ਪ੍ਰਦਾਨ ਕੀਤੀ ਗਈ ਇੱਕ ਵਿਸ਼ਲੇਸ਼ਣ ਸੇਵਾ ਹੈ। ਅਜਿਹਾ ਕਰਨ ਵੇਲੇ, ਅਸੀਂ ਸਾਡੀ ਐਪ ਵਿੱਚ ਤੁਹਾਡੇ ਵਰਤੋਂ ਵਿਵਹਾਰ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਜੋ ਉਸ ਦੇ ਆਧਾਰ ਤੇ ਅਸੀਂ ਆਪਣੀ ਐਪ ਅਤੇ ਆਪਣੀਆਂ ਪੇਸ਼ਕਸ਼ਾਂ ਵਿੱਚ ਸੁਧਾਰ ਕਰ ਸਕੀਏ।

ਅਸੀਂ ਗੂਗਲ ਐਨਾਲੀਟਿਕਸ ਲਈ ਹੇਠਾਂ ਲਿਖੀਆਂ ਗੋਪਨੀਯਤਾ ਸੈਟਿੰਗਾਂ ਨੂੰ ਚੁਣਿਆ ਹੈ:

- IP ਗੁਮਨਾਮਤਾ (ਵਿਸ਼ਲੇਸ਼ਣ ਤੋਂ ਪਹਿਲਾਂ IP ਪਤੇ ਨੂੰ ਛੋਟਾ ਕਰਨਾ ਤਾਂ ਜੋ ਤੁਹਾਡੀ ਪਛਾਣ ਬਾਰੇ ਕੋਈ ਸਿੱਟਾ ਨਾ ਕੱਢਿਆ ਜਾ ਸਕੇ);

- ਪੁਰਾਣੇ ਲੌਗਸ ਨੂੰ ਸਵੈਚਲਿਤ ਢੰਗ ਨਾਲ ਮਿਟਣਾ / ਸਟੋਰੇਜ ਦੀ ਮਿਆਦ ਦੀ ਸੀਮਾ;

- ਅਯੋਗ ਇਸ਼ਤਿਹਾਰ ਕਾਰਜ (GA ਔਡਿਅੰਸ ਵੱਲੋਂ ਟੀਚਾ ਸਮੂਹ ਰੀਮਾਰਕੀਟਿੰਗ ਸਮੇਤ);

- ਅਯੋਗ ਵਿਅਕਤੀਗਤ ਇਸ਼ਤਿਹਾਰ;

- ਅਯੋਗ ਮਾਪ ਪ੍ਰੋਟੋਕੋਲ;

- ਅਯੋਗ ਕਰਾਸ-ਪੇਜ ਟਰੈਕਿੰਗ (ਗੂਗਲ ਸਿਗਨਲ);

- ਹੋਰ ਗੂਗਲ ਉਤਪਾਦਾਂ ਅਤੇ ਸੇਵਾਵਾਂ ਨਾਲ ਡਾਟਾ ਸਾਂਝਾਕਰਨ ਅਯੋਗ।

ਹੇਠਾਂ ਦਿੱਤੇ ਡਾਟਾ 'ਤੇ ਗੂਗਲ ਐਨਾਲੀਟਿਕਸ ਵੱਲੋਂ ਪ੍ਰਕਿਰਿਆ ਕੀਤੀ ਜਾਂਦੀ ਹੈ:

- ਗੁਮਨਾਮ IP ਪਤਾ;

- ਵਰਤੇ ਗਏ ਕਾਰਜ ਜਾਂ ਵੇਖੇ ਗਏ ਪੰਨੇ (ਤਰੀਕ, ਸਮਾਂ, ਕਾਰਜ/URL, ਸਮਾਂ ਬਿਤਾਇਆ);

- ਜੇਕਰ ਲਾਗੂ ਹੋਵੇ ਤਾਂ, ਤਕਨੀਕੀ ਜਾਣਕਾਰੀ, ਜਿਸ ਵਿੱਚ ਓਪਰੇਟਿੰਗ ਸਿਸਟਮ, ਸੰਸਕਰਨ ਅਤੇ ਭਾਸ਼ਾ ਸ਼ਾਮਲ ਹੈ; ਉਪਕਰਨ ਦੀ ਕਿਸਮ, ਬ੍ਰਾਂਡ, ਮਾਡਲ;

- ਮੋਬਾਈਲ ਇਸ਼ਤਿਹਾਰ ID (ਤੁਸੀਂ ਆਪਣੇ ਉਪਕਰਨ ਦੀਆਂ ਸੈਟਿੰਗਾਂ ਵਿੱਚ ਇਸ ਵਰਤੋਂ ਤੇ ਪਾਬੰਦੀ ਲਾ ਸਕਦੇ ਹੋ; ਐਂਡਰੋਇਡ ਲਈ ਸੈਟਿੰਗਸ/ਗੂਗਲ/ਐਡਵਰਟਾਇਜ਼ਿੰਗ/ਰੀਸੈੱਟ ਇਸ਼ਤਿਹਾਰ ID, iOS ਲਈ ਸੈਟਿੰਗਸ/ਪ੍ਰਾਈਵੇਸੀ/ ਐਡਵਰਟਾਇਜ਼ਿੰਗ /ਨੋ ਐਡ ਟ੍ਰੈਕਿੰਗ ਹੇਠ);

- ਅੰਦਾਜਨ ਸਥਾਨ (ਦੇਸ਼ ਅਤੇ, ਜੇਕਰ ਲਾਗੂ ਹੋਵੇ, ਸ਼ਹਿਰ, ਅਗਿਆਤ IP ਪਤੇ 'ਤੇ ਆਧਾਰਿਤ)।

ਗੂਗਲ ਐਨਾਲੀਟਿਕਸ ਵੱਲੋਂ ਇਕੱਠਾ ਕੀਤੀ ਇਸ਼ਤਿਹਾਰ ID ਨਾਲ ਲਿੰਕ ਕੀਤਾ ਨਿੱਜੀ ਡਾਟਾ 14 ਮਹੀਨਿਆਂ ਬਾਦ ਆਪਣੇ ਆਪ ਮਿਟਾ ਦਿੱਤਾ ਜਾਂਦਾ ਹੈ। ਅਸੀਂ ਗੂਗਲ ਦੇ ਨਾਲ ਇੱਕ ਡਾਟਾ ਪ੍ਰੋਸੈਸਿੰਗ ਸਮਝੌਤਾ ਕੀਤਾ ਹੋਇਆ ਹੈ। ਕੁਝ ਮਾਮਲਿਆਂ ਵਿੱਚ, ਯੁਨਾਇਟੇਡ ਸਟੇਟਸ ਵਿੱਚ ਗੂਗਲ ਸਰਵਰ 'ਤੇ ਡਾਟਾ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ। ਜੇਕਰ ਨਿੱਜੀ ਡਾਟਾ ਯੁਨਾਇਟੇਡ ਸਟੇਟਸ ਜਾਂ ਹੋਰ ਤੀਜੇ ਦੇਸ਼ਾਂ ਵਿੱਚ ਦਲੀ ਕੀਤਾ ਜਾਂਦਾ ਹੈ, ਤਾਂ ਅਸੀਂ ਧਾਰਾ 46(2)(c) GDPR ਦੇ ਮੁਤਾਬਕ ਗੂਗਲ ਦੇ ਨਾਲ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ ਨੂੰ ਪੂਰਾ ਕੀਤਾ ਹੋਇਆ ਹੈ।

ਇਸਦਾ ਕਾਨੂੰਨੀ ਆਧਾਰ ਧਾਰਾ 6(1)(f) GDPR ਹੈ, ਜੋ ਐਪ ਵਿੱਚ ਖਾਮੀਆਂ ਨੂੰ ਠੀਕ ਕਰਨ ਅਤੇ ਐਪ ਨੂੰ ਬਿਹਤਰ ਬਣਾਉਣ ਲਈ ਉਹਨਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਾਡੀ ਜਾਇਜ਼ ਦਿਲਚਸਪੀ, ਅਤੇ ਨਾਲ ਹੀ ਐਪ ਅਤੇ ਸਾਡੀਆਂ ਪੇਸ਼ਕਸ਼ਾਂ ਨੂੰ ਬਿਹਤਰ ਬਣਾਉਣ ਲਈ ਉਪਨਾਮ ਦੇ ਰੂਪ ਵਿੱਚ ਐਪ ਦੀ ਵਰਤੋਂ ਦਾ ਵਿਸ਼ਲੇਸ਼ਣ ਕਰਨ ਦੇ ਆਧਾਰ 'ਤੇ ਹੈ।

2.2.3 ਐਡਜਸਟ

ਸਾਡੀਆਂ ਮਾਰਕੀਟਿੰਗ ਗਤੀਵਿਧੀਆਂ ਨੂੰ ਸੱਭ ਤੋਂ ਵੱਧੀਆ ਬਣਾਉਣ ਲਈ, ਅਸੀਂ ਸੇਵਾ ਪ੍ਰਦਾਤਾ ਐਡਜਸਟ GmbH, ਸਾਰਬ੍ਰੂਕਰ ਸਟ੍ਰੀਟ 37A, 10405 ਬਰਲਿਨ, ਜਰਮਨੀ (“ਅਡਜਸਟ) ਦੀ ਵਰਤੋਂ ਕਰਦੇ ਹਾਂ। ਐਡਜਸਟ ਰਾਹੀਂ ਇਕੱਠਾ ਕੀਤਾ ਗਿਆ ਡਾਟਾ ਜਾਣਕਾਰੀ ਪ੍ਰਦਾਨ ਕਰਦਾ ਹੈ, ਉਦਾਹਰਨ ਲਈ, TIER ਐਪ ਨੂੰ ਡਾਊਨਲੋਡ ਕਰਨ ਬਾਰੇ, ਔਨਲਾਈਨ ਇਸ਼ਤਿਹਾਰ ਚੈਨਲ ਜਿਸ ਰਾਹੀਂ ਡਾਉਨਲੋਡ ਕੀਤਾ ਗਿਆ ਸੀ, ਐਪ ਖੋਲ੍ਹਣ ਦਾ ਸਮਾਂ, ਐਪ ਦੀ ਵਰਤੋਂ ਦੀ ਮਿਆਦ, ਅਤੇ ਐਪ ਕਾਰਜਾਂ ਬਾਰੇ ਜੋ ਵਰਤੇ ਗਏ ਸਨ। (ਜਿਵੇਂ ਕਿ ਸਫਲ ਲੌਗਇੰਨ ਅਤੇ ਪੂਰੀਆਂ ਕੀਤੀਆਂ ਯਾਤਰਾਵਾਂ ਬਾਰੇ)। ਐਡਜਸਟ ਵਿਸ਼ਲੇਸ਼ਣ ਲਈ ਉਪਭੋਗਤਾਵਾਂ ਦੇ IP ਅਤੇ Mac ਪਤਿਆਂ ਦੀ ਵਰਤੋਂ ਕਰਦਾ ਹੈ, ਜੋ ਕਿ, ਹਾਲਾਂਕਿ, ਸੰਗ੍ਰਹਿ ਤੋਂ ਬਾਅਦ ਹੈਸ਼ ਕੀਤੇ ਜਾਂਦੇ ਹਨ, ਤੇ ਨਾਲ ਹੀ ਸਬੰਧਤ AppID ਵੀ ਅਤੇ, ਜੇਕਰ ਉਪਲਬਧ ਹੋਵੇ, ਤਾਂ ਮੋਬਾਈਲ ਇਸ਼ਤਿਹਾਰ ID। ਡਾਟਾ ਤੇ ਖਾਸ ਤੌਰ 'ਤੇ ਉਪਨਾਮ ਦੇ ਤੌਰ ਤੇ ਪ੍ਰਕਿਰਿਆ ਕੀਤੀ ਜਾਂਦੀ ਹੈ, ਭਾਵ ਉਹਨਾਂ ਦੀ ਖਾਸ ਉਪਭੋਗਤਾਵਾਂ ਨੂੰ ਵੱਖ ਕਰਨ ਜਾਂ ਉਹਨਾਂ ਨੂੰ ਕਿਸੇ ਖਾਸ ਵਿਅਕਤੀ ਨੂੰ ਸੌਂਪਣ ਲਈ ਨਹੀਂ ਵਰਤੋਂ ਕੀਤੀ ਜਾਂਦੀ ਹੈ।

ਇਹ ਡਾਟਾ ਸਾਡੇ ਮਾਰਕੀਟਿੰਗ ਮਾਪਾਂ ਅਤੇ ਮਾਰਕੀਟਿੰਗ ਚੈਨਲਾਂ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ ਕਰਨ, ਸਾਡੇ ਮਾਰਕੀਟਿੰਗ ਸਹਿਭਾਗੀਆਂ ਨੂੰ ਮਾਰਕੀਟਿੰਗ ਉਪਾਵਾਂ ਦਾ ਬਿਲ ਦੇਣ, ਅਤੇ ਮਾਰਕੀਟਿੰਗ ਉਪਾਵਾਂ (ਜਿਵੇਂ ਕਿ "ਕਲਿਕ ਫ੍ਰਾਡ") ਦੇ ਸਬੰਧ ਵਿੱਚ ਧੋਖਾਧੜੀ ਦੀ ਕੋਸ਼ਿਸ਼ ਦਾ ਪਤਾ ਲਾਉਣ ਲਈ ਵਰਤਿਆ ਜਾਂਦਾ ਹੈ, ਜਿਸ ਵਿੱਚ ਇਸ਼ਤਿਹਾਰਾਂ ਦੇ ਪਿੱਛੇ ਬਿਲਿੰਗ ਸਿਸਟਮ 'ਤੇ ਕਲਿੱਕ ਕਰਕੇ ਜਾਣਬੁੱਝ ਕੇ ਹੇਰਾਫੇਰੀ ਕੀਤੀ ਜਾਂਦੀ ਹੈ)। ਇਹਨਾਂ ਡਾਟਾ ਦੀ ਵਰਤੋਂ ਐਪ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਐਪ ਅਤੇ ਸਾਡੀਆਂ ਪੇਸ਼ਕਸ਼ਾਂ ਨੂੰ ਬਿਹਤਰ ਬਣਾਉਣ ਲਈ ਉਪਨਾਮ ਦੇ ਤੌਰ ਤੇ ਵਰਤੋਂ ਦਾ ਵਿਸ਼ਲੇਸ਼ਣ ਕਰਨ ਲਈ ਵੀ ਕੀਤੀ ਜਾਂਦੀ ਹੈ। ਤੁਸੀਂ ਇੱਥੇ ਕਿਸੇ ਵੇਲੇ ਵੀ ਐਡਜਸਟ ਵੱਲੋਂ ਡਾਟਾ ਇਕੱਠਾ ਕਰਨ ਤੇ ਇਤਰਾਜ਼ ਕਰ ਸਕਦੇ ਹੋ: https://www.adjust.com/forget-....

ਡਾਟਾ ਪ੍ਰੋਸੇਸਿੰਗ ਸਾਡੇ ਵੱਲੋਂ ਉੱਤੇ ਦੱਸੇ ਗਏ ਜਾਇਜ਼ ਹਿੱਤਾਂ ਦੇ ਆਧਾਰ 'ਤੇ ਧਾਰਾ 6(1)f GDPR ਦੇ ਮੁਤਾਬਕ ਕੀਤੀ ਜਾਂਦੀ ਹੈ।

2.2.4 ਗੂਗਲ ਮੈਪਸ

ਟਿਅਰ ਐਪ ਗੂਗਲ ਮੈਪਸ API ਐਪਲੀਕੇਸ਼ਨਾਂ ਦੀ ਵਰਤੋਂ ਕਰਦੀ ਹੈ, ਜੋ ਗੂਗਲ ਵੱਲੋਂ ਪ੍ਰਦਾਨ ਕੀਤੀ ਗਈ ਸੇਵਾ ਹੈ। ਇਹ ਸਾਨੂੰ ਸਾਡੀ ਐਪ 'ਤੇ ਤੁਹਾਨੂੰ ਪਰਸਪਰ ਪ੍ਰਭਾਵਸ਼ੀਲ ਨਕਸ਼ੇ ਵਿਖਾਉਣ ਦੀ ਇਜਾਜ਼ਤ ਦਿੰਦਾ ਹੈ, ਉਦਾਹਰਨ ਲਈ। ਇਹ ਐਪਲੀਕੇਸ਼ਨ ਸਾਡੀ ਸਮੱਗਰੀ ਅਤੇ ਸੇਵਾਵਾਂ ਦੀ ਕਾਰਜਕੁਸ਼ਲਤਾ ਅਤੇ ਪੂਰੀ ਵਿਵਸਥਾ ਲਈ ਜ਼ਰੂਰੀ ਹੈ। ਤੁਸੀਂ ਗੂਗਲ ਵਰਤੋਂ ਦੀਆਂ ਸ਼ਰਤਾਂ ਇੱਥੇ ਵੇਖ ਸਕਦੇ ਹੋ: https://www.google.com/intl/en.... ਗੂਗਲ ਮੈਪਸ/ਗੂਗਲ ਅਰਥ ਲਈ ਵਰਤੋਂ ਦੀਆਂ ਵਾਧੂ ਸ਼ਰਤਾਂ ਇੱਥੇ ਲੱਭੀਆਂ ਜਾ ਸਕਦੀਆਂ ਹਨ https://www.google.com/help/te.... ਗੂਗਲ ਗੋਪਨੀਯਤਾ ਨੀਤੀ ਇੱਥੇ ਲੱਭੀ ਜਾ ਸਕਦੀ ਹੈ: https://www.google.com/intl/en.... ਉਪਲਬਧ ਵਾਹਨਾਂ ਨੂੰ ਵਿਖਾਉਣ ਤੋਂ ਅਲਾਵਾ, ਅਸੀਂ ਭੂ-ਸਥਾਨਾਂ ਦਾ ਪਤਿਆਂ ਵਿੱਚ ਬਦਲਣ ਅਤੇ ਤੁਹਾਨੂੰ ਚੁਣੇ ਹੋਏ ਵਾਹਨ ਦੀ ਅੰਦਾਜ਼ਨ ਪੈਦਲ ਦੂਰੀ ਵਿਖਾਉਣ ਲਈ ਗੂਗਲ ਮੈਪਸ ਦੀ ਵਰਤੋਂ ਵੀ ਕਰਦੇ ਹਾਂ।

ਇਸ ਦਾ ਕਾਨੂੰਨੀ ਆਧਾਰ ਧਾਰਾ 6(1)b GDPR ਹੈ, ਕਿਉਂਕਿ ਡਾਟਾ ਪ੍ਰੋਸੈਸਿੰਗ ਐਪ ਕਾਰਜਕੁਸ਼ਲਤਾਵਾਂ ਅਤੇ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।

2.2.5 ਨੈਵੀਗੇਸ਼ਨ

ਕੁਝ ਸ਼ਹਿਰਾਂ ਵਿੱਚ, ਅਸੀਂ ਤੁਹਾਨੂੰ ਐਪ ਵਿੱਚ ਸ਼ਾਮਲ ਇੱਕ ਨੈਵੀਗੇਸ਼ਨ ਸੇਵਾ ਪ੍ਰਦਾਨ ਕਰਦੇ ਹਾਂ। ਇਸ ਸੇਵਾ ਲਈ ਅਸੀਂ ਰੇਲਿਸ਼ ਟੈਕਨੋਲੌਜਿਸ ਲਿਮਿਟੇਡ, A212 ਦੀ ਬਿਸਕੁਟ ਫੈਕਟਰੀ, 100 ਡ੍ਰਮਮੋਂਡ ਰੋਡ, ਲੰਡਨ, ਯੁਨਾਇਟੇਡ ਕਿੰਗਡਮ ("ਬੀਲਾਈਨ") ਦਾ ਬੀਲਾਈਨ ਨੈਵੀਗੇਸ਼ਨ ਸੌਫਟਵੇਅਰ ਦੀ ਵਰਤੋਂ ਕਰਦੇ ਹਾਂ। ਤੁਸੀਂ ਆਪਣੀ ਮਰਜ਼ੀ ਨਾਲ ਫੈਸਲਾ ਕਰਦੇ ਹੋ ਕਿ ਕੀ ਤੁਸੀਂ ਨੈਵੀਗੇਸ਼ਨ ਸੌਫਟਵੇਅਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਜਾਂ ਨਹੀਂ। ਜਦੋਂ ਤੁਸੀਂ ਬੀਲਾਈਨ ਦੀ ਵਰਤੋਂ ਕਰਦੇ ਹੋ, ਤਾਂ ਬੀਲਾਈਨ ਤੁਹਾਡੇ ਸਥਾਨ ਦੇ ਨਾਲ-ਨਾਲ ਤੁਹਾਡੀ ਹਲਚਲ ਬਾਰੇ ਵੀ ਜਾਣਕਾਰੀ ਹਾਸਲ ਕਰਦਾ ਹੈ। ਬੀਲਾਈਨ ਵੱਲੋਂ ਕੀਤੇ ਗਏ ਡਾਟਾ ਪ੍ਰੋਸੈਸਿੰਗ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ: https://beeline.co/pages/priva....

ਇਸ ਦਾ ਕਾਨੂੰਨੀ ਆਧਾਰ ਧਾਰਾ 6(1)b GDPR ਹੈ, ਕਿਉਂਕਿ ਡਾਟਾ ਪ੍ਰੋਸੈਸਿੰਗ ਐਪ ਕਾਰਜਕੁਸ਼ਲਤਾਵਾਂ ਅਤੇ ਸਾਡੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੰਮ ਕਰਦੀ ਹੈ।

2.3 TIER ਵਾਹਨ ਕਿਰਾਏ 'ਤੇ ਲੈਣ ਵੇਲੇ ਡਾਟਾ ਇਕੱਠਾ ਕਰਨਾ ਅਤੇ ਪ੍ਰਕ੍ਰਿਰਿਆ ਕਰਨੀ

ਜੇਕਰ ਤੁਸੀਂ ਕੋਈ ਵਾਹਨ ਕਿਰਾਏ 'ਤੇ ਲੈਂਦੇ ਹੋ, ਤਾਂ ਅਸੀਂ ਐਪ ਰਾਹੀਂ ਅਤੇ ਸਾਡੇ ਵਾਹਨਾਂ ਬਾਰੇ ਵਾਧੂ ਡਾਟਾ ਇਕੱਠਾ ਕਰਦੇ ਹਾਂ ਅਤੇ ਉਸ 'ਤੇ ਪ੍ਰਕਿਰਿਆ ਕਰਦੇ ਹਾਂ। ਇਸਦਾ ਕਾਨੂੰਨੀ ਆਧਾਰ ਧਾਰਾ 6(1)(b) GDPR ਹੈ, ਜਿੱਥੋਂ ਤਾਈਂ ਕਿ ਕਿਰਾਏ ਦੇ ਇਕਰਾਰਨਾਮੇ ਨੂੰ ਪੂਰਾ ਕਰਨ ਲਈ ਡਾਟਾ ਪ੍ਰੋਸੈਸਿੰਗ ਕੰਮ ਕਰਦੀ ਹੈ,ਨਹੀਂ ਤਾਂ, ਸਥਾਈ ਕਾਰਜਕੁਸ਼ਲਤਾ ਅਤੇ ਸੁਰੱਖਿਆ ਦੇ ਨਾਲ-ਨਾਲ ਐਪ ਅਤੇ ਸਾਡੀਆਂ ਸੇਵਾਵਾਂ ਦੇ ਹੋਰ ਵਿਕਾਸ ਵਿੱਚ ਸਾਡੀ ਜਾਇਜ਼ ਦਿਲਚਸਪੀ ਦੇ ਆਧਾਰ ਤੇ ਧਾਰਾ 6(1)(f) GDPR ਹੈ।

2.3.1 ਸਾਡੀ ਐਪ ਵਿੱਚ ਡਾਟਾ ਇਕੱਠਾ ਕਰਨਾ

ਜਦੋਂ ਤੁਸੀਂ ਕੋਈ ਵਾਹਨ ਕਿਰਾਏ 'ਤੇ ਲੈਂਦੇ ਹੋ, ਤਾਂ ਅਸੀਂ ਕਿਰਾਏ ਦੀ ਸ਼ੁਰੂਆਤ ਅਤੇ ਅੰਤ 'ਤੇ ਤੁਹਾਡੇ ਉਪਕਰਨ ਦੇ ਸਥਾਨ ਨੂੰ ਦਰਜ਼ ਕਰਦੇ ਹਾਂ। ਕਿਉਂਕਿ ਕਿਰਾਏ ਦਾ ਇਕਰਾਰਨਾਮਾ ਹਰੇਕ ਕਿਰਾਏ ਦੇ ਲੈਣ-ਦੇਣ ਨਾਲ ਪੂਰਾ ਹੁੰਦਾ ਹੈ, ਅਸੀਂ ਤੁਹਾਡੀ ਵਰਤੋਂ ਦੀ ਮਿਆਦ ਅਤੇ ਤੁਸੀਂ ਕਿਰਾਏ 'ਤੇ ਕਿਹੜਾ ਵਾਹਨ ਲਿਆ ਸੀ ਇਹ ਵੀ ਦਰਜ਼ ਕਰਦੇ ਹਾਂ। ਅਸੀਂ ਇਹਨਾਂ ਡਾਟਾ ਦੀ ਵਰਤੋਂ ਖਾਸ ਤੌਰ 'ਤੇ ਕਿਰਾਏ ਦਾ ਬਿੱਲ ਦੇਣ ਲਈ ਕਰਦੇ ਹਾਂ।

2.3.2 ਸਾਡੇ ਵਾਹਨਾਂ ਵੱਲੋਂ ਡਾਟਾ ਇਕੱਠਾ ਕਰਨਾ

ਸਾਡੇ ਵਾਹਨਾਂ ਵਿੱਚ ਅਖੌਤੀ "IoT ਬਾਕਸ" ਜਾਂ ਟੈਲੀਮੈਟਿਕਸ ਯੂਨਿਟਸ ਹੁੰਦੇ ਹਨ ਜੋ ਨਿਯਮਤ ਛੋਟੇ ਅੰਤਰਾਲਾਂ 'ਤੇ ਡਾਟਾ (ਵਾਹਨ ਦਾ ਸਥਾਨ ਅਤੇ ਨਿਦਾਨਕ ਡਾਟਾ, ਜਿਵੇਂ ਕਿ ਬੈਟਰੀ ਦੀ ਸਥਿਤੀ ਸਮੇਤ) ਭੇਜਦੇ ਹਨ। ਇਸ ਨਾਲ ਅਸੀਂ ਇਹ ਨਿਰਧਾਰਤ ਕਰਦੇ ਹਾਂ ਕਿ ਸਾਡੇ ਵਾਹਨ ਕਿੱਥੇ ਹਨ ਅਤੇ ਉਹ ਕਿਹੜੀ ਰਫਤਾਰ 'ਤੇ ਚੱਲ ਰਹੇ ਹਨ। IoT ਬਕਸੇ ਇਸ ਗੱਲ ਦੀ ਪਰਵਾਹ ਕੀਤੇ ਬਗੈਰ ਡਾਟਾ ਭੇਜਦੇ ਹਨ ਕਿ ਕੋਈ ਵਾਹਨ ਵਰਤਮਾਨ ਵਿੱਚ ਕਿਰਾਏ 'ਤੇ ਹੈ ਜਾਂ ਨਹੀਂ।

ਅਸੀਂ ਹੇਠਾਂ ਦਿੱਤੇ ਉਦੇਸ਼ਾਂ ਲਈ ਖਾਸ ਤੌਰ 'ਤੇ ਕਿਰਾਏ ਦੇ ਸਬੰਧ ਵਿੱਚ ਡਾਟਾ ਪ੍ਰੋਸੈਸਿੰਗ ਕਰਦੇ ਹਾਂ:

ਇਹ ਨਿਰਧਾਰਤ ਕਰਨ ਲਈ ਕਿ ਕੀ ਕੋਈ ਵਾਹਨ ਸੰਚਾਲਨ ਦੇ ਸਬੰਧਤ ਟਿਅਰ ਖੇਤਰ ਵਿੱਚ ਹੈ ਜਾਂ ਨਹੀਂ ਜਾਂ ਫਿਰ ਕੀ ਕਿਰਾਏ ਦਾ ਅੰਤ ਸੰਚਾਲਨ ਦੇ ਖੇਤਰ ਤੋਂ ਬਾਹਰ ਹੋਣਾ ਚਾਹੀਦਾ ਹੈ ਜਾਂ ਨਹੀਂ, ਕਿਉਂਕਿ ਇਹ ਸਾਡੇ ਆਮ ਨਿਯਮਾਂ ਅਤੇ ਸ਼ਰਤਾਂ ਤੋਂ ਉਲਟ ਹੈ। ਅਜਿਹੀ ਸਥਿਤੀ ਵਿੱਚ, ਸਾਡੇ ਵਾਹਨ ਇੱਕ ਅਲਾਰਮ ਫੰਕਸ਼ਨ ("ਜੀਓਫੈਂਸਿੰਗ") ਨੂੰ ਚਾਲੂ ਕਰ ਸਕਦੇ ਹਨ।

ਅਸਾਧਾਰਨ ਤੌਰ 'ਤੇ ਲੰਬੇ ਸਮੇਂ ਦੀ ਵਰਤੋਂ ਦੇ ਮਾਮਲੇ ਵਿੱਚ (ਖਾਸ ਤੌਰ 'ਤੇ ਜੇ ਵਾਹਨ ਦੀ ਕੋਈ ਹਲਚਲ ਨਹੀਂ ਹੋਈ), ਅਸੀਂ ਕਿਰਾਏ ਨੂੰ ਰੱਦ ਕਰ ਸਕਦੇ ਹਾਂ।

ਸਾਡੀ ਗਾਹਕ ਸੇਵਾ ਨੂੰ ਬੇਨਤੀਆਂ (ਜਿਵੇਂ ਕਿ ਬੁਕਿੰਗ ਪੂਰੀ ਨਹੀਂ ਕੀਤੀ ਜਾ ਸਕਦੀ, ਵਾਹਨ ਦਾ ਪਤਾ ਨਹੀਂ ਲਗਾਇਆ ਜਾ ਸਕਦਾ, ਦੁਰਘਟਨਾ ਦੀ ਸਥਿਤੀ ਵਿੱਚ ਸਹਾਇਤਾ)।

ਦੁਰਘਟਨਾ ਜਾਂ ਨੁਕਸਾਨ ਦੀ ਸਥਿਤੀ ਵਿੱਚ ਸਬੂਤ ਵਜੋਂ

ਬਿੱਲ ਤਿਆਰ ਕਰਨ ਦੇ ਉਦੇਸ਼ਾਂ ਲਈ। ਅਸੀਂ ਤੁਹਾਡੇ ਬੁਕਿੰਗ ਇਤਿਹਾਸ ਵਿੱਚ ਤੁਹਾਡੀਆਂ ਯਾਤਰਾਵਾਂ ਦੇ ਸ਼ੁਰੂਆਤੀ ਅਤੇ ਅੰਤਿਮ ਸਥਾਨਾਂ ਦੇ ਨਾਲ-ਨਾਲ ਪਾਰਕਿੰਗ ਸਥਾਨਾਂ ਨੂੰ ਲਿਖਦੇ ਹਾਂ, ਜੇਕਰ ਲਾਗੂ ਹੋਵੇ।

ਉਹਨਾਂ ਸਥਾਨਾਂ ਦੇ ਸੰਪੂਰਨ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਸਾਡੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਜਿੱਥੇ ਉਪਭੋਗਤਾ ਬੁਕਿੰਗ ਕਰਦੇ ਹਨ ਅਤੇ ਯਾਤਰਾ ਸਮਾਪਤ ਕਰਦੇ ਹਨ, ਨਾਲ ਹੀ ਵਾਰ ਵਾਰ ਵਰਤੇ ਜਾਣ ਵਾਲੇ ਰਾਹਾਂ ਬਾਰੇ ਵੀ, ਅਸੀਂ ਆਪਣੇ ਵਾਹਨਾਂ ਦੀ ਵੰਡ ਨੂੰ ਅਨੁਕੂਲ ਬਣਾ ਸਕਦੇ ਹਾਂ।

2.4 ਸੰਪਰਕ, ਸੰਚਾਰ ਅਤੇ ਸੋਸ਼ਲ ਮੀਡੀਆ ਦੌਰਾਨ ਡਾਟਾ ਇਕੱਠਾ ਕਰਨਾ

2.4.1 ਸਾਨੂੰ ਸੰਪਰਕ ਕਰਨਾ

ਜੇਕਰ ਤੁਸੀਂ ਕਿਸੇ ਸੰਪਰਕ ਫਾਰਮ, ਈਮੇਲ ਜਾਂ ਟੈਲੀਫੋਨ ਰਾਹੀਂ ਸਾਨੂੰ ਸੰਪਰਕ ਕਰਦੇ ਹੋ, ਤਾਂ ਅਸੀਂ ਬੇਨਤੀ ਤੇ ਕਾਰਵਾਈ ਕਰਨ ਅਤੇ ਸੰਭਾਵੀ ਫਾਲੋ-ਅੱਪ ਸਵਾਲਾਂ ਲਈ ਤੁਹਾਡੇ ਵੱਲੋਂ ਪ੍ਰਦਾਨ ਕੀਤੀ ਬੇਨਤੀ ਤੇ ਪ੍ਰਕਿਰਿਆ ਕਰਾਂਗੇ। ਤੁਹਾਡੇ ਨਾਲ ਕੀਤੇ ਸੰਚਾਰ ਨੂੰ ਕਾਨੂੰਨੀ ਤੌਰ ਤੇ ਰੱਖਣ ਦੀ ਮਿਆਦਾਂ ਦੇ ਮੁਤਾਬਕ ਸਾਂਭਿਆ ਜਾਵੇਗਾ, ਪਰ ਘੱਟੋ-ਘੱਟ ਉਦੋਂ ਤੱਕ ਜਦੋਂ ਤੱਕ ਤੁਹਾਡਾ ਗਾਹਕ ਖਾਤਾ ਬੰਦ ਨਹੀਂ ਹੁੰਦਾ।

ਇਸ ਦਾ ਕਾਨੂੰਨੀ ਆਧਾਰ ਧਾਰਾ 6(1)(f) GDPR ਦੇ ਮੁਤਾਬਕ ਤੁਹਾਡੀਆਂ ਬੇਨਤੀਆਂ 'ਤੇ ਕਾਰਵਾਈ ਕਰਨ ਵਿੱਚ ਤੁਹਾਡੀ ਅਤੇ ਸਾਡੀ ਜਾਇਜ਼ ਦਿਲਚਸਪੀ ਹੈ।

ਜੇਕਰ ਤੁਸੀਂ ਇਸ ਲਈ ਸਪੱਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੈ, ਤਾਂ ਅਸੀਂ ਅੰਦਰੂਨੀ ਸਿਖਲਾਈ ਅਤੇ ਗੁਣਵੱਤਾ ਨਿਯੰਤਰਨ ਦੇ ਉਦੇਸ਼ਾਂ ਲਈ ਸਾਡੀ ਗਾਹਕ ਸੇਵਾ ਨਾਲ ਤੁਹਾਡੀ ਟੈਲੀਫੋਨ ਕਾਲ ਰਿਕਾਰਡ ਕਰ ਸਕਦੇ ਹਾਂ। ਇਹ ਰਿਕਾਰਡਿੰਗ 30 ਦਿਨਾਂ ਬਾਦ ਸਾਡੇ ਵੱਲੋਂ ਆਪਣੇ ਆਪ ਮਿਟਾ ਦਿੱਤੀ ਜਾਂਦੀ ਹੈ। ਤੁਹਾਨੂੰ ਕਿਸੇ ਵੇਲੇ ਵੀ ਆਪਣੀ ਸਹਿਮਤੀ ਦੀ ਘੋਸ਼ਣਾ ਨੂੰ ਰੱਦ ਕਰਨ ਦਾ ਅਧਿਕਾਰ ਹੈ। ਇਸ ਸਥਿਤੀ ਵਿੱਚ, ਰਿਕਾਰਡਿੰਗ ਨੂੰ ਤੁਰੰਤ ਮਿਟਾ ਦਿੱਤਾ ਜਾਵੇਗਾ।.

ਇਸ ਦਾ ਕਾਨੂੰਨੀ ਆਧਾਰ ਧਾਰਾ 6(1)(a) GDPR ਹੈ।

2.4.2 ਤੁਹਾਡੇ ਨਾਲ ਸਾਡਾ ਇਕਰਾਰਨਾਮਾ ਸੰਚਾਰ

ਇਸ ਤੋਂ ਇਲਾਵਾ, ਅਸੀਂ ਤੁਹਾਨੂੰ ਸਾਡੀਆਂ ਸੇਵਾਵਾਂ, ਸਾਡੇ ਨਿਯਮਾਂ ਅਤੇ ਸ਼ਰਤਾਂ ਵਿੱਚ ਤਬਦੀਲੀਆਂ, ਕੀਮਤਾਂ ਅਤੇ ਸਮਾਨ ਵਿਸ਼ਿਆਂ ਬਾਰੇ ਜ਼ਰੂਰੀ ਜਾਣਕਾਰੀ ਈਮੇਲ ਅਤੇ/ਜਾਂ ਪੁੱਸ਼ ਸੁਨੇਹੇ ਰਾਹੀਂ ਭੇਜਾਂਗੇ। ਮੰਡੀਕਰਨ ਸੰਚਾਰ ਬਾਰੇ ਹੋਰ ਜਾਣਕਾਰੀ ਹੇਠਾਂ ਲੱਭੀ ਜਾ ਸਕਦੀ ਹੈ।

ਪੁੱਸ਼ ਸੁਨੇਹੇ ਹਾਸਲ ਕਰਨ ਲਈ, ਤੁਹਾਨੂੰ ਆਪਣੇ ਉਪਕਰਨ 'ਤੇ ਸਾਡੇ ਐਪ ਰਾਹੀਂ ਪੁੱਸ਼ ਸੁਨੇਹੇ ਭੇਜਣ ਦੇ ਵਿਕਲਪ ਦੀ ਪੁੱਸ਼ਟੀ ਕਰਨੀ ਜਾਂ ਇਸਨੂੰ ਚਾਲੂ ਕਰਨਾ ਪਵੇਗਾ। ਤੁਹਾਡੇ ਕੋਲ ਕਿਸੇ ਵੇਲੇ ਵੀ ਪੁੱਸ਼ ਸੁਨੇਹਿਆਂ ਦੀ ਪ੍ਰਾਪਤੀ ਨੂੰ ਅਯੋਗ ਕਰਨ ਦਾ ਵਿਕਲਪ ਹੈ। ਇਹ ਆਈਓਐਸ ਅਤੇ ਐਂਡਰੋਇਡ ਵਿੱਚ ਮੀਨੂ ਆਈਟਮ "ਨੋਟੀਫਿਕੇਸ਼ਨਸ" ਵਿੱਚ ਐਪ-ਵਿਸ਼ੇਸ਼ ਸੈਟਿੰਗਾਂ ਤੋਂ ਕੀਤਾ ਜਾਂਦਾ ਹੈ।

ਇਸਦਾ ਕਾਨੂੰਨੀ ਆਧਾਰ ਧਾਰਾ 6(1)(b) GDPR ਹੈ, ਜਿੱਥੋਂ ਤੱਕ ਇਹ ਜਾਣਕਾਰੀ ਇਕਰਾਰਨਾਮੇ ਦੇ ਸਬੰਧਾਂ ਨਾਲ ਸਬੰਧਤ ਹੈ; ਨਹੀਂ ਤਾਂ, ਧਾਰਾ 6(1)(f) GDPR ਦੇ ਮੁਤਾਬਕ ਜਾਣਕਾਰੀ ਵਿੱਚ ਤੁਹਾਡੀ ਅਤੇ ਸਾਡੀ ਜਾਇਜ਼ ਦਿਲਚਸਪੀ।

2.4.3 ਸੋਸ਼ਲ ਮੀਡੀਆ ਤੇ ਵਿਖਾਉਣਾ

ਜੇਕਰ ਤੁਸੀਂ ਸਾਡੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨਾਲ ਸਬੰਧਤ ਜਾਂ ਜੁੜੀ ਹੋਈ ਜਾਣਕਾਰੀ ਸਬੰਧਤ ਪਲੇਟਫਾਰਮ 'ਤੇ ਪ੍ਰਕਾਸ਼ਿਤ ਕਰਦੇ ਹੋ (ਜਿਵੇਂ ਕਿ ਟਿੱਪਣੀਆਂ, ਜਨਤਕ ਸੰਦੇਸ਼ / ਪੋਸਟਿੰਗਸ, ਵੀਡੀਓ, ਚਿੱਤਰ, ਪਸੰਦ), ਤਾਂ ਇਹ ਡਾਟਾ ਸਬੰਧਤ ਪਲੇਟਫਾਰਮ ਪ੍ਰਦਾਤਾ ਵੱਲੋਂ ਪ੍ਰਕਾਸ਼ਿਤ ਕੀਤਾ ਜਾਵੇਗਾ। ਅਸੀਂ ਇਹਨਾਂ ਡਾਟਾ ਦੀ ਕਿਸੇ ਹੋਰ ਉਦੇਸ਼ ਲਈ ਵਰਤੋਂ ਨਹੀਂ ਕਰਦੇ ਹਾਂ। ਅਸੀਂ ਸਬੰਧਤ ਪਲੇਟਫਾਰਮ 'ਤੇ ਪ੍ਰਕਾਸ਼ਿਤ ਤੁਹਾਡੀ ਸਮੱਗਰੀ ਨੂੰ ਸਾਡੀ ਆਪਣੀ ਪ੍ਰੋਫਾਈਲ (ਉਦਾਹਰਨ ਲਈ "ਰੀਟਵੀਟਸ" ਰਾਹੀਂ) ਰਾਹੀਂ ਸਾਂਝਾ ਕਰ ਸਕਦੇ ਹਾਂ, ਜੇਕਰ ਇਹ ਕਾਰਜ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਪੇਸ਼ ਕੀਤਾ ਜਾਂਦਾ ਹੈ।

ਅਸੀਂ ਆਪਣੀ ਆਪਦੀ ਪ੍ਰੋਫਾਈਲ 'ਤੇ ਸਮੱਗਰੀ ਨੂੰ ਉਸ ਹੱਦ ਤੱਕ ਮਿਟਾਉਣ ਦਾ ਅਧਿਕਾਰ ਰੱਖਦੇ ਹਾਂ ਜਿੰਨਾ ਇਹ ਸੰਭਵ ਹੈ ਅਤੇ ਸਾਡੇ ਲਈ ਜ਼ਰੂਰੀ ਜਾਪਦਾ ਹੈ। ਤੁਹਾਡੇ ਵੱਲੋਂ ਪ੍ਰਕਾਸ਼ਿਤ ਕੀਤੀ ਸਮੱਗਰੀ ਨੂੰ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਦੀਆਂ ਆਮ ਪ੍ਰਕਿਰਿਆਵਾਂ ਅਤੇ ਨੀਤੀਆਂ ਦੇ ਮੁਤਾਬਕ ਮਿਟਾ ਦਿੱਤਾ ਜਾਵੇਗਾ।

ਜੇਕਰ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਾਨੂੰ ਸੰਪਰਕ ਕਰਦੇ ਹੋ, ਤਾਂ ਅਸੀਂ ਤੁਹਾਡੀਆਂ ਪੁੱਛਗਿੱਛਾਂ ਦਾ ਜਵਾਬ ਦੇਣ ਲਈ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਅਸੀਂ ਇਸ ਸੰਦਰਭ ਵਿੱਚ ਇਕੱਠੇ ਕੀਤੇ ਡਾਟਾ ਨੂੰ ਸਾਂਭਣ ਦੀ ਲੋੜ ਨਾ ਹੋਣ ਤੋਂ ਬਾਦ ਮਿਟਾ ਦਿੰਦੇ ਹਾਂ ਜਾਂ ਜੇਕਰ ਕਾਨੂੰਨੀ ਤੌਰ ਤੇ ਰੱਖਣ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਤਾਂ ਪ੍ਰਕਿਰਿਆ ਨੂੰ ਪ੍ਰਤਿਬੰਧਿਤ ਕਰਦੇ ਹਾਂ, ਕਿਉਂਕਿ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਦੇ ਨਾਲ ਪ੍ਰਕਿਰਿਆ ਨੂੰ ਮਿਟਾਉਣਾ ਜਾਂ ਉਸ ਤੇ ਪ੍ਰਤਿਬੰਧ ਲਾਉਣਾ ਸੰਭਵ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸੰਚਾਰ ਸੰਭਾਵੀ ਤੌਰ 'ਤੇ ਅਸੁਰੱਖਿਅਤ ਹੁੰਦਾ ਹੈ। ਤੁਸੀਂ ਕਿਸੇ ਵੇਲੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਕਿ ਇਸ ਡਾਟਾ ਸੁਰੱਖਿਆ ਘੋਸ਼ਣਾ ਵਿੱਚ ਵਰਣਨ ਕੀਤਾ ਗਿਆ ਹੈ।

ਅਸੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਸਾਡੀਆਂ ਪ੍ਰੋਫਾਈਲਾਂ (ਜਿਵੇਂ ਕਿ ਦਿਲਚਸਪੀ, ਵਿਹਾਰ ਜਾਂ ਸਥਾਨ-ਅਧਾਰਿਤ ਇਸ਼ਤਿਹਾਰ) ਦੇ ਸਬੰਧ ਵਿੱਚ ਕਿਸੇ ਵੀ ਉੰਨਤ ਇਸ਼ਤਿਹਾਰ ਵਿਕਲਪਾਂ ਦੀ ਵਰਤੋਂ ਨਹੀਂ ਕਰਦੇ ਹਾਂ। ਅਸੀਂ ਆਮ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਪ੍ਰਦਾਨ ਕੀਤੇ ਗਏ ਸੰਪੂਰਨ, ਗੁਮਨਾਮ ਵਰਤੋਂ ਦੇ ਅੰਕੜਿਆਂ ਦੀ ਹੀ ਵਰਤੋਂ ਕਰਦੇ ਹਾਂ।

ਸਾਡਾ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਡਾਟਾ ਪ੍ਰਕਿਰਿਆ ਕਾਰਜਾਂ ਵੱਲੋਂ ਇਕੱਠੇ ਕੀਤੇ ਡਾਟਾ 'ਤੇ ਕੋਈ ਕਾਬੂ ਨਹੀਂ ਹੈ, ਅਤੇ ਨਾ ਹੀ ਅਸੀਂ ਡਾਟਾ ਇਕੱਠਾ ਕਰਨ ਦੇ ਪੂਰੇ ਦਾਇਰੇ, ਪ੍ਰਕਿਰਿਆ ਦੇ ਉਦੇਸ਼ਾਂ ਜਾਂ ਸਾਂਭਣ ਦੀ ਸਮਾ ਸੀਮਾ ਤੋਂ ਜਾਣੂ ਹਾਂ। ਖਾਸ ਤੌਰ 'ਤੇ, ਤਜ਼ਰਬੇ ਤੋਂ ਪਤਾ ਚਲਿਆ ਹੈ ਕਿ ਸ਼ੋਸ਼ਲ ਮੀਡੀਆ ਪਲੇਟਫਾਰਮ ਪ੍ਰਦਾਤਾ ਤੁਹਾਡੇ ਡਾਟਾ ਨੂੰ ਉਪਯੋਗਤਾ ਪ੍ਰੋਫਾਈਲਾਂ ਦੇ ਤੌਰ 'ਤੇ ਸਾਂਭਦੇ ਹਨ ਅਤੇ ਉਹਨਾਂ ਨੂੰ ਇਸ਼ਤਿਹਾਰ, ਮੰਡੀਕਰਨ ਖੋਜ, ਅਤੇ ਉਹਨਾਂ ਦੇ ਪਲੇਟਫਾਰਮਾਂ ਦੀ ਮੰਗ-ਅਧਾਰਿਤ ਡਿਜ਼ਾਈਨ ਦੇ ਆਪਣੇ ਉਦੇਸ਼ਾਂ ਲਈ ਵਰਤਦੇ ਹਨ। ਜੇਕਰ ਅਸੀਂ ਅਜਿਹਾ ਕਰਨ ਦੇ ਯੋਗ ਹੁੰਦੇ ਹਾਂ, ਜਿਵੇਂ ਕਿ ਸੈਟਿੰਗਾਂ ਅਤੇ ਕੌਂਫਿਗਰੇਸ਼ਨਾਂ ਰਾਹੀਂ, ਤਾਂ ਅਸੀਂ ਡਾਟਾ ਸੁਰੱਖਿਆ ਕਾਨੂੰਨ ਮੁਤਾਬਕ ਤੁਹਾਡਾ ਨਿੱਜੀ ਡਾਟਾ ਸੰਭਾਲਣ ਲਈ ਸਬੰਧਤ ਸੋਸ਼ਲ ਮੀਡੀਆ ਪਲੇਟਫਾਰਮ ਹਾਸਲ ਕਰਨ ਲਈ ਕੰਮ ਕਰਦੇ ਹਾਂ।

ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਡਾਟਾ ਪ੍ਰੋਸੈਸਿੰਗ ਬਾਰੇ ਵਧੇਰੇ ਵੇਰਵੇ ਸਹਿਤ ਜਾਣਕਾਰੀ ਸਬੰਧਤ ਪ੍ਰਦਾਤਾਵਾਂ ਦੇ ਡਾਟਾ ਸੁਰੱਖਿਆ ਘੋਸ਼ਣਾਵਾਂ ਵਿੱਚ ਲੱਭੀ ਜਾ ਸਕਦੀ ਹੈ।

ਸਾਡੀ ਸੋਸ਼ਲ ਮੀਡੀਆ ਤੇ ਮੌਜੂਦਗੀ (ਜਿਵੇਂ ਕਿ ਫੇਸਬੁੱਕ, ਲਿੰਕਡਇੰਨ, ਟਵਿੱਟਰ, ਟਿੱਕਟਾਕ 'ਤੇ) ਦੇ ਸਬੰਧ ਵਿੱਚ ਡਾਟਾ ਪ੍ਰੋਸੈਸਿੰਗ ਧਾਰਾ 6(1)(f) GDPR ਦੇ ਮੁਤਾਬਕ ਜਨਤਕ ਸਬੰਧਾਂ ਅਤੇ ਸੰਚਾਰ ਵਿੱਚ ਸਾਡੀ ਜਾਇਜ਼ ਦਿਲਚਸਪੀ 'ਤੇ ਅਧਾਰਤ ਹੈ।

2.5 ਭੁਗਤਾਨ ਪ੍ਰਕਿਰਿਆ

ਭੁਗਤਾਨ ਦੀ ਪ੍ਰਕਿਰਿਆ ਕਰਨ ਲਈ, ਅਸੀਂ ਬਾਹਰੀ ਸੇਵਾ ਪ੍ਰਦਾਤਾਵਾਂ ਦੀ ਵਰਤੋਂ ਕਰਦੇ ਹਾਂ ਜਿਹਨਾਂ ਨੂੰ ਅਸੀਂ ਭੁਗਤਾਨ ਦੀ ਪ੍ਰਕਿਰਿਆ ਲਈ ਲੋੜੀਂਦਾ ਡਾਟਾ ਭੇਜਦੇ ਹਾਂ (ਪਹਿਲਾ ਅਤੇ ਅਖੀਰਲਾ ਨਾਮ, ਈਮੇਲ ਪਤਾ, ਟੈਲੀਫੋਨ ਨੰਬਰ, ਯਾਤਰਾ ਦੀ ਸ਼ੁਰੂਆਤ ਅਤੇ ਸਮਾਪਤੀ ਦਾ ਸਮਾਂ, ਭੁਗਤਾਨ ਆਈਡੀ, ਭੁਗਤਾਨ ਵਿਧੀ, ਭੁਗਤਾਨ ਦੇ ਸਾਧਨ, ਇਨਵੌਇਸ ਨੰਬਰ, ਭਾਸ਼ਾ, ਜ਼ੋਨ/ਖੇਤਰ ਬਾਰੇ ਹੋਰ ਡਾਟਾ)।

ਭੁਗਤਾਨ ਸੇਵਾ ਪ੍ਰਦਾਤਾਵਾਂ ਵੱਲੋਂ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਦੇ ਅਧੀਨ ਕੀਤੇ ਗਏ ਡਾਟਾ ਪ੍ਰੋਸੈਸਿੰਗ ਦੇ ਕਾਨੂੰਨੀ ਅਧਾਰ ਲਈ, ਕਿਰਪਾ ਕਰਕੇ ਸਬੰਧਤ ਭੁਗਤਾਨ ਸੇਵਾ ਪ੍ਰਦਾਤਾਵਾਂ ਦੀਆਂ ਡਾਟਾ ਸੁਰੱਖਿਆ ਨੀਤੀਆਂ ਵੇਖੋ:

ਬ੍ਰੇਨਟਰੀ, ਏ ਪੇਪਾਲ (ਯੁਰੋਪ) S.a r.l. et Cie, S.C.A. ਕੰਪਨੀ, 22-24 ਬੋਉਲਵਾਰਡ ਰੌਯਲ, 2449 ਲੈਕਜ਼ਮਬੋਰਗ, ਲੈਕਜ਼ਮਬੋਰਗ ("ਬ੍ਰੇਨਟਰੀ")। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਬ੍ਰੇਨਟਰੀ ਦੀ ਗੋਪਨੀਯਤਾ ਨੀਤੀ ਦੇਖੋ (https://www.braintreepayments....).

ਸਟ੍ਰਾਈਪ ਪੇਮੇਂਟਸ ਯੁਰੋਪ ਲਿਮਿਟੇਡ, 25/28 ਨੌਰਥ ਵਾਲ ਕੁਏ, ਡਬਲਿਨ 1, ਆਇਰਲੈਂਡ ("ਸਟ੍ਰਾਈਪ"). ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਸਟ੍ਰਾਈਪ ਦੀ ਗੋਪਨੀਯਤਾ ਨੀਤੀ ਦੇਖੋ (https://stripe.com/en/privacy).

ਦੇਸ਼ 'ਤੇ ਨਿਰਭਰ ਕਰਦੇ ਹੋਏ, ਪੇਸ਼ ਕੀਤੇ ਗਏ ਭੁਗਤਾਨ ਵਿਕਲਪ ਅਤੇ ਸੇਵਾ ਪ੍ਰਦਾਤਾ ਵੱਖ-ਵੱਖ ਹੋ ਸਕਦੇ ਹਨ।

ਜਦੋਂ ਤੱਕ ਤੁਸੀਂ ਸਾਨੂੰ ਧਾਰਾ 6(1)(a) GDPR ਦੇ ਮੁਤਾਬਕ ਅਜਿਹਾ ਕਰਨ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ, ਇਕਰਾਰਨਾਮੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਡਾਟਾ ਅੱਗੇ ਭੇਜਣ ਦਾ ਕਾਨੂੰਨੀ ਆਧਾਰ ਧਾਰਾ 6(1)(b) GDPR ਹੈ , ਕਿਉਂਕਿ ਕਿਰਾਏ ਦੇ ਇਕਰਾਰਨਾਮੇ ਦਾ ਨਿਪਟਾਰਾ ਕਰਨ ਲਈ ਪ੍ਰਕਿਰਿਆ ਜ਼ਰੂਰੀ ਹੈ।

2.6 ਨੁਕਸਾਨ ਅਤੇ ਹਾਦਸੇ

ਸਾਡੇ ਵਾਹਨਾਂ ਦੇ ਨੁਕਸਾਨ ਜਾਂ ਸਾਡੇ ਵਾਹਨਾਂ ਨਾਲ ਜੁੜੇ ਹਾਦਸਿਆਂ ਦੀ ਸਥਿਤੀ ਵਿੱਚ, ਅਸੀਂ ਗਾਹਕ ਦੇਖਭਾਲ, ਦਾਅਵਿਆਂ ਦੇ ਨਿਪਟਾਰੇ, ਪ੍ਰਕਿਰਿਆ ਅਤੇ ਭੁਗਤਾਨ, ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਪ੍ਰਕਿਰਿਆ ਕਰਨ, ਸਾਡੇ ਆਪਣੇ ਦਾਅਵਿਆਂ ਨੂੰ ਸੁਰੱਖਿਅਤ ਕਰਨ ਅਤੇ ਲਾਗੂ ਕਰਨ ਅਤੇ ਤੁਹਾਡੇ ਜਾਂ ਸਾਨੂੰ ਹੋਰ ਨੁਕਸਾਨ ਤੋਂ ਬਚਣ ਲਈ ਤੁਹਾਡੇ ਡਾਟਾ ਦੀ ਪ੍ਰਕਿਰਿਆ ਕਰਾਂਗੇ।

ਇਸ ਸੰਦਰਭ ਵਿੱਚ, ਅਸੀਂ ਦਾਅਵਿਆਂ ਦੇ ਨਿਪਟਾਰੇ ਲਈ ਬੀਮਾ ਕੰਪਨੀਆਂ ਅਤੇ ਸਮਰੱਥ ਅਥਾਰਟੀਆਂ (ਜਿਵੇਂ ਕਿ ਪ੍ਰਸ਼ਾਸਨਿਕ ਜੁਰਮ ਜਾਂ ਅਪਰਾਧਿਕ ਕਾਰਵਾਈਆਂ ਵਿੱਚ ਗਵਾਹ ਜਾਂ ਦੋਸ਼ੀ ਵਜੋਂ ਸੁਣਵਾਈ ਦੇ ਸੰਦਰਭ ਵਿੱਚ) ਨੂੰ ਵੀ ਡਾਟਾ ਭੇਜ ਸਕਦੇ ਹਾਂ।

ਇਸਦੇ ਕਾਨੂੰਨੀ ਆਧਾਰ ਧਾਰਾ 6(1)(b),(c),(f) GDPR ਹਨ ਅਤੇ, ਜੇਕਰ ਕਿਸੇ ਹਾਦਸੇ ਦੇ ਸੰਦਰਭ ਵਿੱਚ ਸਿਹਤ ਡਾਟਾ ਦਾ ਸਬੰਧ ਹੋਣਾ ਚਾਹੀਦਾ ਹੈ, ਤਾਂ ਧਾਰਾ 9(2)(f) GDPR। ਸਾਡੀ ਜਾਇਜ਼ ਦਿਲਚਸਪੀ ਸਾਡੀ ਕੰਪਨੀ ਨੂੰ ਹੋਣ ਵਾਲੇ ਨੁਕਸਾਨ ਨੂੰ ਟਾਲਣ ਲਈ ਦਾਅਵਿਆਂ ਅਤੇ ਹਾਦਸਿਆਂ ਦੇ ਨਿਪਟਾਰੇ ਵਿੱਚ ਵਿਸ਼ੇਸ਼ ਤੌਰ 'ਤੇ ਹੈ।

2.7 ਅਪਰਾਧਕ ਜਾਂ ਪ੍ਰਬੰਧਕੀ ਅਪਰਾਧਾਂ ਜਾਂ ਇਕਰਾਰਨਾਮੇ ਦੀ ਉਲੰਘਣਾ ਦੇ ਮਾਮਲੇ ਵਿੱਚ ਡਾਟਾ ਦਾ ਖੁਲਾਸਾ

ਅਪਰਾਧਕ ਜਾਂ ਪ੍ਰਬੰਧਕੀ ਅਪਰਾਧਾਂ ਦੀ ਜਾਂਚ ਦੇ ਸਬੰਧ ਵਿੱਚ, ਅਸੀਂ ਸਮਰੱਥ ਜਾਂਚ ਅਧਿਕਾਰੀਆਂ ਨੂੰ ਡਾਟਾ (ਜਿਵੇਂ ਕਿ ਮਾਸਟਰ ਡਾਟਾ, ਰਾਹ/ਸਥਿਤੀ ਡਾਟਾ, ਸੰਚਾਰ ਅਤੇ ਇਕਰਾਰਨਾਮਾ ਡਾਟਾ) ਦਾ ਖੁਲਾਸਾ ਕਰ ਸਕਦੇ ਹਾਂ, ਜਿਵੇਂ ਕਿ ਗਵਾਹ ਜਾਂ ਦੋਸ਼ੀ ਵਜੋਂ ਸੁਣਵਾਈਆਂ ਦੇ ਸੰਦਰਭ ਵਿੱਚ। ਇਹ ਖਾਸ ਤੌਰ 'ਤੇ ਟ੍ਰੈਫਿਕ ਨਿਯਮਾਂ, ਪਾਰਕਿੰਗ ਨਿਯਮਾਂ ਅਤੇ ਸਮਾਨ ਕਾਨੂੰਨਾਂ ਦੀ ਉਲੰਘਣਾ ਲਈ ਕੀਤਾ ਜਾ ਸਕਦਾ ਹੈ। ਜੇਕਰ, ਉਦਾਹਰਨ ਲਈ, ਜੇਕਰ ਕੋਈ ਵਾਹਨ ਗਲਤ ਢੰਗ ਨਾਲ ਪਾਰਕ ਕੀਤਾ ਗਿਆ ਹੈ ਅਤੇ ਇਹ ਸਾਡੇ ਇਕਰਾਰਨਾਮੇ ਦੇ ਪ੍ਰਬੰਧਾਂ ਜਾਂ ਸੜਕੀ ਆਵਾਜਾਈ ਨਿਯਮਾਂ ਦੇ ਉਲਟ ਹੈ ਅਤੇ ਨਤੀਜੇ ਵਜੋਂ ਟਿਅਰ ਨੂੰ ਜੁਰਮਾਨੇ ਜਾਂ ਦੰਡ ਦੀ ਧਮਕੀ ਦਿੱਤੀ ਜਾਂਦੀ ਹੈ, ਤਾਂ ਅਸੀਂ ਸਬੰਧਤ ਅਧਿਕਾਰੀਆਂ ਨਾਲ ਡਾਟਾ ਸਾਂਝਾ ਕਰ ਸਕਦੇ ਹਾਂ ਕਿ ਪਿਛਲੀ ਵਾਰੀ ਵਾਹਨ ਕਿਸਨੇ ਅਤੇ ਕਦੋਂ ਕਿਰਾਏ 'ਤੇ ਲਿਆ ਸੀ ਅਤੇ ਪਾਰਕ ਕੀਤਾ ਸੀ। ਇਹ ਹਾਦਸਿਆਂ, ਤੇਜ਼ ਰਫ਼ਤਾਰ ਅਤੇ ਸਮਾਨ ਅਪਰਾਧਾਂ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਉਪਰੋਕਤ ਮਾਮਲਿਆਂ ਵਿੱਚ ਕੋਈ ਤੀਜੀ ਧਿਰ ਟਿਅਰ ਦੇ ਵਿਰੁੱਧ ਜਾਇਜ਼ ਦਾਅਵੇ ਪੇਸ਼ ਕਰਦੀ ਹੈ, ਤਾਂ TIER ਤੁਹਾਡੇ ਡਾਟਾ ਨੂੰ ਦਾਅਵੇਦਾਰ ਨਾਲ ਸਾਂਝਾ ਵੀ ਕਰ ਸਕਦਾ ਹੈ।

ਜੇਕਰ ਸਬੰਧਤ ਅਧਿਕਾਰੀਆਂ ਵੱਲੋਂ ਤੁਹਾਡੇ ਉੱਤੇ ਸਾਡੇ ਵਾਹਨਾਂ ਜਾਂ ਸੇਵਾਵਾਂ ਦੇ ਨਾਲ ਜਾਂ ਇਸ ਦੇ ਸਬੰਧ ਵਿੱਚ ਕੋਈ ਅਪਰਾਧਕ ਜਾਂ ਪ੍ਰਬੰਧਕੀ ਜੁਰਮ ਕਰਨ ਦਾ ਸ਼ੱਕ ਕੀਤਾ ਜਾਂਦਾ ਹੈ, ਤਾਂ ਅਸੀਂ ਇਸ ਸੰਦਰਭ ਵਿੱਚ ਸਬੰਧਤ ਅਧਿਕਾਰੀਆਂ ਵੱਲੋਂ ਸਾਨੂੰ ਦਿੱਤੇ ਗਏ ਡਾਟਾ 'ਤੇ ਵੀ ਪ੍ਰਕਿਰਿਆ ਕਰ ਸਕਦੇ ਹਾਂ।

ਸਮਰਪਣ ਕਰਨ ਦੀ ਕਾਨੂੰਨੀ ਜ਼ਿੰਮੇਵਾਰੀ ਦੇ ਮਾਮਲੇ ਵਿੱਚ ਇਸਦਾ ਕਾਨੂੰਨੀ ਆਧਾਰ ਧਾਰਾ 6(1)(c) GDPR ਹੈ; ਨਹੀਂ ਤਾਂ, ਸਾਡੀ ਕੰਪਨੀ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਸਾਡੇ ਵਾਹਨਾਂ ਦੀ ਸੁਰੱਖਿਆ ਕਰਨ ਅਤੇ ਸਾਡੇ ਇਕਰਾਰਨਾਮੇ ਅਤੇ ਗੈਰ-ਇਕਰਾਰਨਾਮੇ ਦੇ ਅਧਿਕਾਰਾਂ ਦੀ ਵਰਤੋਂ ਕਰਨ ਵਿੱਚ ਧਾਰਾ 6(1)(f) GDPR ਦੇ ਮੁਤਾਬਕ ਸਾਡੀ ਜਾਇਜ਼ ਦਿਲਚਸਪੀ ਹੈ।

2.8 ਗੁਮਨਾਮ MDS ਅਤੇ GBFS ਡਾਟਾ ਸਾਂਝਾ ਕਰਨਾ

ਅਸੀਂ ਮੋਬਿਲਿਟੀ ਡਾਟਾ ਸਪੈਸੀਫਿਕੇਸ਼ਨ ਡਾਟਾ ਫਾਰਮੈਟ (MDS https://github.com/openmobilit...ਅਤੇ ਜਨਰਲ ਬਾਈਕ ਫੀਡ ਸਪੈਸੀਫਿਕੇਸ਼ਨ ਡਾਟਾ ਫਾਰਮੈਟ (GBFS https://github.com/NABSA/gbfs) ਵਿੱਚ ਸਹਿਭਾਗੀਆਂ ਜਿਵੇਂ ਕਿ ਸ਼ਹਿਰਾਂ ਅਤੇ ਖੋਜ ਸੰਸਥਾਵਾਂ ਨਾਲ ਸਾਡੇ ਵਾਹਨਾਂ ਦੀ ਵਰਤੋਂ ਬਾਰੇ ਡਾਟਾ ਸਾਂਝਾ ਕਰਦੇ ਹਾਂ। ਇਹਨਾਂ ਡਾਟਾ ਵਿੱਚ ਕੋਈ ਉਪਭੋਗਤਾ-ਵਿਸ਼ੇਸ਼ ਡਾਟਾ ਸ਼ਾਮਲ ਨਹੀਂ ਹੁੰਦਾ ਹੈ (ਖਾਸ ਤੌਰ 'ਤੇ, ਨਾ ਤਾਂ ਈਮੇਲ ਪਤੇ, ਨਾਮ, ਟੈਲੀਫੋਨ ਨੰਬਰ ਅਤੇ ਨਾ ਹੀ ਕੋਈ ਹੋਰ ਉਪਭੋਗਤਾ ਆਈਡੀ ਜਾਂ ਪਛਾਣਕਰਤਾ)।

ਸ਼ਹਿਰ ਅਤੇ ਨਗਰਪਾਲਿਕਾਵਾਂ ਇਹਨਾਂ ਡਾਟਾ ਦੀ ਵਰਤੋਂ ਆਵਾਜਾਈ ਅਤੇ ਬੁਨਿਆਦੀ ਢਾਂਚੇ ਦੇ ਉਪਾਵਾਂ ਦੀ ਬਿਹਤਰ ਯੋਜਨਾ ਬਣਾਉਣ, ਆਵਾਜਾਈ ਸੁਰੱਖਿਆ ਦੀ ਜਾਂਚ ਕਰਨ ਅਤੇ ਸਥਿਰਤਾ ਨੂੰ ਬਿਹਤਰ ਬਣਾਉਣ ਲਈ ਕਰਦੀਆਂ ਹਨ।

ਭਾਵੇਂ ਇਹ ਨਿੱਜੀ ਡਾਟਾ ਨਹੀਂ ਹੁੰਦੇ ਹਨ, ਅਸੀਂ ਪ੍ਰਾਪਤਕਰਤਾਵਾਂ ਨੂੰ ਸਿਰਫ ਉਪਰੋਕਤ ਉਦੇਸ਼ਾਂ ਲਈ ਡਾਟਾ ਦੀ ਵਰਤੋਂ ਕਰਨ ਅਤੇ ਡਾਟਾ ਨੂੰ ਸਹੀ ਢੰਗ ਨਾਲ ਸੁਰੱਖਿਅਤ ਕਰਨ ਲਈ ਮਜਬੂਰ ਕਰਦੇ ਹਾਂ।

2.9 ਡਿਪਾਰਟਮੇਂਟ ਫਾਰ ਟ੍ਰਾਂਸਪੋਰਟ (DfT) (ਪਰਿਵਹਨ ਵਿਭਾਗ) ਨਾਲ ਡਾਟਾ ਸਾਂਝਾ ਕਰਨਾ

ਸਾਨੂੰ DfT ਨਾਲ ਨਿੱਜੀ ਡਾਟਾ ਸਾਂਝਾ ਕਰਨ ਦੀ ਲੋੜ ਹੁੰਦੀ ਹੈ ਅਤੇ ਅਸੀਂ ਧਾਰਾ 6(1)(e) GDPR ਦੇ ਅਧੀਨ ਅਜਿਹਾ ਕਰਦੇ ਹਾਂ, ਜਿਵੇਂ ਕਿ ਜਨਤਕ ਕਾਰਜ; DfT ਨੂੰ ਇਸ ਡਾਟਾ ਦੀ ਲੋੜ ਸੈਕਟਰੀ ਆਫ਼ ਸਟੇਟ ਫਾਰ ਟਰਾਂਸਪੋਰਟ (SoS) ਨੂੰ ਈ-ਸਕੂਟਰਾਂ ਦੀ ਵਰਤੋਂ ਅਤੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਲੋੜੀਂਦੇ ਸਬੂਤ ਇਕੱਠੇ ਕਰਨ ਦੇ ਯੋਗ ਬਣਾਉਣ ਲਈ ਹੁੰਦੀ ਹੈ। ਅੰਤਰ ਦ੍ਰਿਸ਼ਟੀ ਦੇ ਨਤੀਜਿਆਂ ਦੀ ਵਰਤੋਂ ਨਿਯਮਾਂ ਨੂੰ ਵਿਕਸਤ ਕਰਨ ਲਈ ਕੀਤੀ ਜਾਵੇਗੀ ਜੋ ਕਿ ਈ-ਸਕੂਟਰਾਂ 'ਤੇ ਅਜਿਹੇ ਢੰਗਾਂ ਨਾਲ ਲਾਗੂ ਕੀਤੇ ਜਾਣਗੇ ਜੋ ਉਹ ਸੁਰੱਖਿਅਤ ਅਤੇ ਸਥਾਈ ਯਾਤਰਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਇਕੁਐਲਿਟੀਸ ਐਕਟ 2010 ਦੀ ਧਾਰਾ 149 ਦੇ ਤਹਿਤ ਦੱਸੇ ਗਏ ਪਬਲਿਕ ਸੈਕਟਰ ਇਕੁਐਲਿਟੀ ਡਿਊਟੀ ਦੇ ਤਹਿਤ SoS ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹਨ।

ਨਿੱਜੀ ਡਾਟਾ ਜੋ DfT ਨਾਲ ਸਾਂਝਾ ਕੀਤਾ ਜਾ ਸਕਦਾ ਹੈ:

ਉਪਭੋਗਤਾ: TIER ਉਪਭੋਗਤਾ ID, ਪੂਰਾ ਨਾਮ, ਈਮੇਲ ਪਤਾ, ਫ਼ੋਨ ਨੰਬਰ

ਉਪਭੋਗਤਾ ਯਾਤਰਾ: ਉਪਭੋਗਤਾ ਯਾਤਰਾ ਆਈਡੀ, ਯਾਤਰਾ ਟਾਈਮਸਟੈਂਪ, ਯਾਤਰਾ ਦੀ ਦੂਰੀ ਅਤੇ ਮਿਆਦ, ਯਾਤਰਾ ਦਾ ਖੇਤਰ

ਸਰਵੇਖਣ: ਉਪਭੋਗਤਾ ID, ਸਰਵੇਖਣ ਟਾਈਮਸਟੈਂਪ, ਸਵਾਲ ਅਤੇ ਜਵਾਬ

ਹੋਰ ਉਪਨਾਮ ਵਾਲਾ ਡਾਟਾ ਜੋ ਵਿਅਕਤੀਆਂ ਨਾਲ ਲਿੰਕ ਨਹੀਂ ਕੀਤਾ ਜਾ ਸਕਦਾ ਹੈ, ਨੂੰ ਵੀ ਸਾਂਝਾ ਕੀਤਾ ਜਾਵੇਗਾ, ਜਿਵੇਂ ਕਿ ਸਾਡੇ ਵਾਹਨ ਦੀ ਆਈਡੀ, ਸਾਡੇ ਵਾਹਨ ਦੀਆਂ ਸਥਿਤੀਆਂ ਅਤੇ ਸਥਾਨ ਵਗੈਰਹ।

2.10 ਵੈਸਟ ਇੰਗਲੈਂਡ ਅਥਾਰਟੀ ਨਾਲ ਡਾਟਾ ਸਾਂਝਾ ਕਰਨਾਸਾਨੂੰ ਵੈਸਟ ਇੰਗਲੈਂਡ ਇਲਾਕੇ ਵਿੱਚ ਕੀਤੀਆਂ ਗਈਆਂ ਟੀਅਰ (Tier) ਯਾਤਰਾਵਾਂ ਨਾਲ ਸੰਬੰਧਿਤ ਡੇਟਾ ਨੂੰ ਵੈਸਟ ਇੰਗਲੈਂਡ ਅਥਾਰਟੀ ਨਾਲ ਸਾਂਝਾ ਕਰਨ ਦੀ ਲੋੜ ਹੁੰਦੀ ਹੈ, ਅਤੇ ਅਜਿਹਾ ਆਰਟੀਕਲ 6(1)(f) UK GDPR, ‘ਤੇ ਨਿਰਭਰ ਕਰਦੇ ਹੋਏ ਕਰਦੇ ਹਾਂ, ਜੋ ਕਿ ਅਥਾਰਟੀ ਦਾ ਜਾਇਜ਼ ਹਿੱਤ ਹੈ। ਅਥਾਰਟੀ ਨੂੰ ਪ੍ਰਦਾਨ ਕੀਤਾ ਗਿਆ ਡੇਟਾ ਸਿੱਧੇ ਤੌਰ ’ਤੇ ਵਿਅਕਤੀਆਂ ਦੀ ਪਛਾਣ ਨਹੀਂ ਕਰਦਾ, ਸਿਰਫ਼ ਅਤੇ ਸਿਰਫ਼ ਸੇਵਾਵਾਂ ਦੇ ਪ੍ਰਬੰਧਨ, ਯੋਜਨਾਬੰਦੀ ਦੇ ਉਦੇਸ਼ਾਂ, ਰਿਸਰਚ ਅਤੇ ਵਿਸ਼ਲੇਸ਼ਣ ਕਰਨ ਲਈ ਵਰਤਿਆ ਜਾਂਦਾ ਹੈ।

2.11 ਡ੍ਰਾਈਵਰ ਲਾਇਸੰਸ ਅਤੇ ਉਮਰ ਦੀ ਜਾਂਚ

ਇਸ ਗੱਲ 'ਤੇ ਨਿਰਭਰ ਕਰਦਿਆਂ ਕਿ ਤੁਸੀਂ ਕਿੱਥੇ ਅਤੇ ਸਾਡੀਆਂ ਕਿਹੜੀਆਂ ਸੇਵਾਵਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਸਾਨੂੰ ਤੁਹਾਡੇ ਡ੍ਰਾਈਵਰ ਲਾਇਸੈਂਸ ਅਤੇ/ਜਾਂ ਪਛਾਣ ਦੇ ਨਾਲ-ਨਾਲ ਤੁਹਾਡੀ ਉਮਰ ਦੀ ਤਸਦੀਕ ਕਰਨ ਦੀ ਲੋੜ ਪੈ ਸਕਦੀ ਹੈ। ਇਸ ਉਦੇਸ਼ ਲਈ, ਅਸੀਂ ਇੱਕ ਸਵੈਚਲਿਤ ਤਸਦੀਕ ਪ੍ਰਕਿਰਿਆ ਦੀ ਵਰਤੋਂ ਕਰਦੇ ਹਾਂ ਜੋ ਇਸ ਤਰ੍ਹਾਂ ਕੰਮ ਕਰਦੀ ਹੈ:

ਤੁਸੀਂ ਆਪਣੇ ਸਮਾਰਟਫ਼ੋਨ ਕੈਮਰੇ ਨਾਲ ਆਪਣੇ ਡ੍ਰਾਈਵਰ ਲਾਇਸੰਸ ਦੇ ਅੱਗੇ ਅਤੇ ਪਿੱਛੇ ਦੀਆਂ ਫੋਟੋਆਂ ਲੈਂਦੇ ਹੋ। ਇਹਨਾਂ ਫੋਟੋਆਂ ਵਿੱਚ ਹੇਠ ਲਿਖੀ ਜਾਣਕਾਰੀ (ਫੋਟੋ, ਨਾਮ, ਜਨਮਦਿਨ, ਡ੍ਰਾਈਵਰ ਲਾਇਸੈਂਸ ਜਾਂ ਆਈਡੀ ਕਾਰਡ ਨੰਬਰ, ਜਾਰੀ ਕਰਨ ਵਾਲਾ ਦੇਸ਼, ਮਿਆਦ ਪੁੱਗਣ ਦੀ ਤਰੀਕ, ਜਾਰੀ ਕਰਨ ਦੀ ਤਰੀਕ, ਡ੍ਰਾਈਵਰ ਲਾਇਸੈਂਸ ਦੀ ਸ਼੍ਰੇਣੀ) ਸ਼ਾਮਲ ਹੁੰਦੀ ਹੈ।

ਫਿਰ ਇਹ ਪਤਾ ਲਗਾਉਣ ਲਈ ਇੱਕ ਪਛਾਣ ਜਾਂਚ ਕੀਤੀ ਜਾਂਦੀ ਹੈ ਕਿ ਕੀ ਡ੍ਰਾਈਵਰ ਲਾਇਸੈਂਸ ਜਾਂ ਆਈਡੀ ਕਾਰਡ 'ਤੇ ਦਰਸਾਇਆ ਗਿਆ ਵਿਅਕਤੀ ਸਬੰਧਤ ਉਪਭੋਗਤਾ ਨਾਲ ਮੇਲ ਖਾਂਦਾ ਹੈ ਜਾਂ ਨਹੀਂ। ਇਸ ਮੰਤਵ ਲਈ, ਤੁਸੀਂ ਆਪਣੇ ਚਿਹਰੇ ਦੀਆਂ ਫੋਟੋਆਂ ਲੈਂਦੇ ਹੋ (ਅਖੌਤੀ "ਵੀਡੀਓ ਸੈਲਫੀ") ਜਿਨ੍ਹਾਂ ਦੀ ਤੁਲਨਾ ਡ੍ਰਾਈਵਰ ਲਾਇਸੈਂਸ ਜਾਂ ਆਈਡੀ ਕਾਰਡ 'ਤੇ ਫੋਟੋ ਨਾਲ ਕੀਤੀ ਜਾਂਦੀ ਹੈ।

ਜਦੋਂ ਤੁਸੀਂ ਆਪਣੇ ਚਿਹਰੇ ਦੀਆਂ ਫੋਟੋਆਂ ਲੈ ਰਹੇ ਹੁੰਦੇ ਹੋ, ਤਾਂ ਇਸ ਗੱਲ ਦੀ ਵੀ ਜਾਂਚ ਕੀਤੀ ਜਾਂਦੀ ਹੈ ਕਿ ਕੀ ਤੁਹਾਡੀ ਫੋਟੋ ਕਿਸੇ ਜੀਵਤ ਵਿਅਕਤੀ ਦੀ ਹੈ ਜਾਂ ਨਹੀਂ। ਇਸ ਮੰਤਵ ਲਈ, ਤੁਹਾਡੇ ਚਿਹਰੇ ਦਾ ਇੱਕ 3D ਮਾਡਲ ਬਣਾਇਆ ਗਿਆ ਹੈ, ਜੋ ਤੁਹਾਡੇ ਡ੍ਰਾਈਵਰ ਲਾਇਸੈਂਸ ਜਾਂ ਆਈਡੀ ਕਾਰਡ 'ਤੇ ਫੋਟੋ ਨਾਲ ਵੀ ਮੇਲ ਕੀਤਾ ਜਾਂਦਾ ਹੈ।

ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਡਾਟਾ ਨੂੰ 24 ਘੰਟਿਆਂ ਦੇ ਅੰਦਰ ਹੱਥੀਂ ਤਸਦੀਕ ਕੀਤਾ ਜਾ ਸਕਦਾ ਹੈ। ਤੁਹਾਨੂੰ ਕਿਸੇ ਵੀ ਜ਼ਰੂਰੀ ਹੱਥੀਂ ਤਸਦੀਕ ਅਤੇ ਨਤੀਜੇ ਬਾਰੇ ਸੂਚਿਤ ਕੀਤਾ ਜਾਵੇਗਾ। ਜੇਕਰ ਤਸਦੀਕ ਕਿਸੇ ਕਾਰਨ ਕਰਕੇ ਅਸਫਲ ਹੋ ਜਾਂਦੀ ਹੈ, ਤਾਂ ਤੁਸੀਂ ਹਮੇਸ਼ਾ ਸਾਡੀ ਗਾਹਕ ਸੇਵਾ ਨਾਲ ਸੰਪਰਕ ਕਰ ਸਕਦੇ ਹੋ।

ਤੁਹਾਡੇ ਡ੍ਰਾਈਵਰ ਲਾਇਸੈਂਸ ਅਤੇ ਚਿਹਰੇ ਦੀਆਂ ਫੋਟੋਆਂ ਤਸਦੀਕ ਪ੍ਰਕਿਰਿਆ ਦੇ ਸਫਲਤਾਪੂਰਵਕ ਮੁਕੰਮਲ ਹੋਣ, ਅਸਫਲ ਹੋਣ ਜਾਂ ਰੱਦ ਹੋਣ ਤੋਂ ਬਾਦ 7 ਦਿਨਾਂ ਤੋਂ ਅੰਦਰ ਆਪਣੇ ਆਪ ਮਿਟਾ ਦਿੱਤੀਆਂ ਜਾਣਗੀਆਂ।

ਤੁਹਾਡੇ ਦਸਤਾਵੇਜ਼ ਦੀ ਤਸਦੀਕ ਦੇ ਹਿੱਸੇ ਵਜੋਂ, ਅਸੀਂ ਹੇਠਾਂ ਦਿੱਤਾ ਡੀਟਾ ਸਾਂਭਦੇ ਹਾਂ:

ਤੁਹਾਡਾ ਨਾਮ, ਡ੍ਰਾਈਵਰ ਲਾਇਸੈਂਸ ਜਾਂ ਆਈਡੀ ਕਾਰਡ ਨੰਬਰ, ਦਸਤਾਵੇਜ਼ ਦੀ ਕਿਸਮ ਅਤੇ ਡ੍ਰਾਈਵਰ ਲਾਇਸੈਂਸ ਦੀ ਸ਼੍ਰੇਣੀ, ਜਾਰੀ ਕਰਨ ਵਾਲਾ ਦੇਸ਼, ਮਿਆਦ ਪੁੱਗਣ ਦੀ ਤਰੀਕ, ਸਥਿਤੀ ਅਤੇ ਤਸਦੀਕ ਦਾ ਸਮਾਂ ਸਟੈਂਪ।

ਅਸੀਂ ਤਸਦੀਕ ਪ੍ਰਕਿਰਿਆ ਲਈ ਸੇਵਾ ਪ੍ਰਦਾਤਾ ਵਜੋਂ IDnow GmbH, ਔਇਨਸਟ੍ਰਾਸੇ 100, 80469 ਮਿਉਨਿਚ, ਜਰਮਨੀ ਦੀ ਵਰਤੋਂ ਕਰਦੇ ਹਾਂ। IDnow GmbH ਸਾਡੇ ਲਈ ਆਪਣੀਆਂ ਸੇਵਾਵਾਂ ਦੇਣ ਲਈ ਵਿਸ਼ੇਸ਼ ਤੌਰ 'ਤੇ ਨਿੱਜੀ ਡਾਟਾ ਹਾਸਲ ਕਰਦਾ ਹੈ।

ਤੁਹਾਡੇ ਸਥਾਨ ਅਤੇ ਕਿਰਾਏ 'ਤੇ ਲਏ ਜਾਣ ਵਾਲੇ ਵਾਹਨ 'ਤੇ ਨਿਰਭਰ ਕਰਦੇ ਹੋਏ, ਧਾਰਾ 6(1)(b) GDPR ਦੇ ਮੁਤਾਬਕ ਕਿਰਾਏ ਦੇ ਇਕਰਾਰਨਾਮੇ ਦੇ ਸੰਪੂਰਨਤਾ ਅਤੇ ਪੂਰਤੀ ਲਈ ਤਸਦੀਕ ਇੱਕ ਪੂਰਵ ਸ਼ਰਤ ਹੈ। ਜਿੱਥੋਂ ਤੱਕ ਤੁਹਾਡੇ ਚਿਹਰੇ ਦੀਆਂ ਫੋਟੋਆਂ 'ਤੇ ਪਛਾਣ ਦੀ ਤਸਦੀਕ ਕਰਨ ਦੇ ਉਦੇਸ਼ ਨਾਲ ਪ੍ਰਕਿਰਿਆ ਕੀਤੀ ਜਾਂਦੀ ਹੈ, ਉਹ ਡਾਟਾ ਪ੍ਰੋਸੈਸਿੰਗ ਧਾਰਾ 6(1)(a) ਅਤੇ ਧਾਰਾ 9(2) GDPR ਦੇ ਮੁਤਾਬਕ ਤੁਹਾਡੀ ਸਹਿਮਤੀ 'ਤੇ ਅਧਾਰਤ ਹੁੰਦੀ ਹੈ। ਤੁਸੀਂ ਕਿਸੇ ਵੇਲੇ ਵੀ ਆਪਣੀ ਸਹਿਮਤੀ ਨੂੰ ਰੱਦ ਕਰ ਸਕਦੇ ਹੋ, ਖਾਸ ਤੌਰ 'ਤੇ ਤਸਦੀਕ ਪ੍ਰਕਿਰਿਆ ਨੂੰ ਰੋਕ ਕੇ।

2.12 ਕੁੱਝ ਖਾਸ ਉਪਭੋਗਤਾਵਾਂ ਲਈ ਭੱਤੇ

ਕਿਰਾਏ ਵਾਲੇ ਸਥਾਨ 'ਤੇ ਨਿਰਭਰ ਕਰਦੇ ਹੋਏ, ਅਸੀਂ ਕੁੱਝ ਉਪਭੋਗਤਾਵਾਂ ਨੂੰ ਛੋਟਾਂ ਦੀ ਪੇਸ਼ਕਸ਼ ਕਰਦੇ ਹਾਂ; ਉਦਾਹਰਨ ਲਈ, ਜੇਕਰ ਤੁਹਾਡੇ ਕੋਲ ਸਥਾਨਕ ਜਨਤਕ ਟ੍ਰਾਂਸਪੋਰਟ ਦੀ ਗਾਹਕੀ ਹੈ, ਤੁਸੀਂ ਵਿਦਿਆਰਥੀ ਜਾਂ ਪੈਨਸ਼ ਲੈਂਦੇ ਹੋ। ਇਸ ਮੰਤਵ ਲਈ, ਸਾਨੂੰ ਤੁਹਾਡੀ ਲਾਭ ਸਥਿਤੀ (ਜਿਵੇਂ ਕਿ ਤੁਹਾਡੀ ਵਿਦਿਆਰਥੀ ਆਈ.ਡੀ. ਦੀ ਫੋਟੋ) ਦੇ ਸਬੂਤ ਦੀ ਲੋੜ ਹੁੰਦੀ ਹੈ, ਜਿਸ ਨੂੰ ਤੁਸੀਂ ਇਸ ਉਦੇਸ਼ ਲਈ ਪ੍ਰਦਾਨ ਕੀਤੀ ਗਈ ਵੈੱਬਸਾਈਟ 'ਤੇ ਅੱਪਲੋਡ ਕਰ ਸਕਦੇ ਹੋ। ਉੱਥੇ ਤੁਹਾਨੂੰ ਪ੍ਰਕਿਰਿਆ ਅਤੇ ਸਾਂਭਣ ਦੀ ਮਿਆਦ ਬਾਰੇ ਹੋਰ ਜਾਣਕਾਰੀ ਵੀ ਮਿਲੂਗੀ। ਤੁਹਾਡੀ ਆਈਡੀ ਦੀ ਫੋਟੋ ਦੀ ਆਮ ਤੌਰ 'ਤੇ ਤੁਹਾਡੇ ਵੱਲੋਂ ਅੱਪਲੋਡ ਕਰਨ ਦੇ 24 ਘੰਟਿਆਂ ਦੇ ਅੰਦਰ ਸਮੀਖਿਆ ਕੀਤੀ ਜਾਵੇਗੀ ਅਤੇ ਜਿੰਨੀ ਛੇਤੀ ਅਸੀਂ ਤਸਦੀਕ ਕਰ ਸਕਦੇ ਹਾਂ ਕਿ ਇਹ ਵੈਧ ਹੈ, ਇਸ ਨੂੰ ਮਿਟਾ ਦਿੱਤਾ ਜਾਵੇਗਾ। ਤੁਹਾਨੂੰ ਸਾਡੀ ਗਾਹਕ ਸੇਵਾ ਵੱਲੋਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਅਸੀਂ ਡਾਟਾ ਦੀ ਵਰਤੋਂ ਹੋਰ ਉਦੇਸ਼ਾਂ ਲਈ ਨਹੀਂ ਕਰਦੇ ਹਾਂ ਅਤੇ ਧਾਰਾ 6(1)(a) ਅਤੇ 9(2)(a) GDPR ਦੇ ਮੁਤਾਬਕ ਤੁਹਾਡੀ ਸਹਿਮਤੀ ਦੇ ਆਧਾਰ 'ਤੇ ਡਾਟਾ ਦੀ ਪ੍ਰਕਿਰਿਆ ਕਰਦੇ ਹਾਂ।

2.13 ਪ੍ਰਕਿਰਿਆ ਦੇ ਹੋਰ ਉਦੇਸ਼

ਅਸੀਂ ਹੇਠਾਂ ਦਿੱਤੇ ਵਾਧੂ ਉਦੇਸ਼ਾਂ ਲਈ ਵੀ ਤੁਹਾਡੇ ਨਿੱਜੀ ਡਾਟਾ ਦੀ ਪ੍ਰਕਿਰਿਆ ਕਰਦੇ ਹਾਂ:

ਸਾਡੇ ਜਾਇਜ਼ ਹਿੱਤਾਂ ਦੇ ਆਧਾਰ 'ਤੇ ਧਾਰਾ 6(1)(f) GDPR ਦੇ ਮੁਤਾਬਕ:

ਸਾਡੀਆਂ ਪੇਸ਼ਕਸ਼ਾਂ ਅਤੇ ਸੇਵਾਵਾਂ ਨੂੰ ਲਗਾਤਾਰ ਬਿਹਤਰ ਬਣਾਉਣ ਲਈ ਅਤੇ ਉਹਨਾਂ ਨੂੰ ਅੱਗੋਂ ਸਾਡੇ ਉਪਭੋਗਤਾਵਾਂ ਦੀਆਂ ਲੋੜਾਂ ਮੁਤਾਬਕ ਢਾਲਣ ਲਈ,

ਅੰਦਰੂਨੀ ਗੁਣਵੱਤਾ ਨੂੰ ਨਿਯੰਤਰਣ ਕਰਨ ਲਈ,

ਗਲਤੀਆਂ, ਖਰਾਬੀਆਂ ਅਤੇ ਸੰਭਾਵਿਤ ਦੁਰਵਰਤੋਂ ਦਾ ਪਤਾ ਲਾਉਣ, ਖਤਮ ਕਰਨ ਅਤੇ ਰੋਕਣ ਲਈ,

ਨੈੱਟਵਰਕ ਅਤੇ ਸੂਚਨਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ,

ਧੋਖਾਧੜੀ ਦੀ ਰੋਕਥਾਮ ਲਈ,

ਸਾਡੇ ਕਾਨੂੰਨੀ ਦਾਅਵਿਆਂ ਨੂੰ ਸੁਰੱਖਿਅਤ ਅਤੇ ਲਾਗੂ ਕਰਨ ਲਈ,

ਉਹਨਾਂ ਉਪਭੋਗਤਾਵਾਂ ਦੀ ਮੁੜ-ਪੰਜੀਕਰਨ ਨੂੰ ਰੋਕਣ ਲਈ ਜਿਹਨਾਂ ਨੂੰ ਇਕਰਾਰਨਾਮੇ ਦੀ ਉਲੰਘਣਾ, ਧੋਖਾਧੜੀ ਜਾਂ ਦੁਰਵਿਵਹਾਰ ਦੇ ਕਾਰਨ ਬਲੌਕ ਕੀਤਾ ਗਿਆ ਹੈ,

ਲੇਖਾਕਾਰੀ ਅਤੇ ਜੋਖਮ ਪ੍ਰਬੰਧਨ ਦੇ ਉਦੇਸ਼ਾਂ ਲਈ।

ਧਾਰਾ 6(1)(c) GDPR ਦੇ ਮੁਤਾਬਕ, ਕਾਨੂੰਨੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ, ਜਿਵੇਂ ਕਿ ਵਪਾਰਕ ਅਤੇ ਟੈਕਸ ਰਿਟੈਨਸ਼ਨ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਜਾਂ ਜਾਂ ਕਾਨੂੰਨੀ ਤੌਰ 'ਤੇ ਪਾਬੰਦ ਅਦਾਲਤ ਜਾਂ ਪ੍ਰਬੰਧਕੀ ਆਦੇਸ਼ਾਂ ਦੇ ਕਾਰਨ ਡਾਟਾ ਪ੍ਰਦਾਨ ਕਰਨ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ।

3. ਤੀਜੀ ਧਿਰ ਪ੍ਰਦਾਤਾਵਾਂ ਰਾਹੀਂ ਸਾਡੀਆਂ ਸੇਵਾਵਾਂ ਨੂੰ ਬੁੱਕ ਕਰਨਾ

ਸਾਡੀਆਂ ਗਤੀਸ਼ੀਲਤਾ ਸੇਵਾਵਾਂ ਨੂੰ ਕੁਝ ਖੇਤਰਾਂ ਵਿੱਚ ਤੀਜੀ-ਧਿਰ ਭਾਈਵਾਲ ਐਪਾਂ ਰਾਹੀਂ ਵੀ ਬੁੱਕ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ, ਭਾਈਵਾਲਾਂ ਨੇ ਤੁਹਾਡੇ ਅਤੇ ਸਾਡੇ ਵਿਚਕਾਰ ਵਾਹਨ ਕਿਰਾਏ ਦੇ ਇਕਰਾਰਨਾਮੇ ਨੂੰ ਤੋੜ ਦਿੱਤਾ ਹੈ। ਇਸ ਮਾਮਲੇ ਵਿੱਚ ਸਾਡੇ ਨਾਲ ਗਾਹਕ ਖਾਤਾ ਬਣਾਉਣਾ ਅਤੇ ਸਾਡੀ ਐਪ ਦੀ ਵਰਤੋਂ ਦੀ ਲੋੜ ਨਹੀਂ ਹੁੰਦੀ ਹੈ।

ਇਸ ਮੰਤਵ ਲਈ, ਅਸੀਂ ਆਮ ਤੌਰ 'ਤੇ ਸਾਡੇ ਭਾਈਵਾਲਾਂ ਤੋਂ ਕੋਈ ਨਿੱਜੀ ਪਛਾਣ ਕਰਨ ਵਾਲਾ ਡਾਟਾ ਹਾਸਲ ਨਹੀਂ ਕਰਦੇ ਹਾਂ, ਪਰ ਸਿਰਫ ਉਪਨਾਮ ਉਪਭੋਗਤਾ ਆਈਡੀ, ਖਾਸ ਬੁਕਿੰਗ ਬਾਰੇ ਜਾਣਕਾਰੀ (ਕਿੱਥੇ ਅਤੇ ਕਿਸ ਦਰ 'ਤੇ ਬੁੱਕ ਕੀਤਾ ਗਿਆ ਹੈ) ਅਤੇ, ਜੇ ਲੋੜ ਪਵੇ, ਤਾਂ ਇਹ ਜਾਣਕਾਰੀ ਕਿ ਇੱਕ ਵੈਧ ਡ੍ਰਾਈਵਰ ਲਾਇਸੈਂਸ ਉਪਲਬਧ ਹੈ। ਕਈ ਵਾਰੀ, ਅਸੀਂ ਭਾਈਵਾਲ ਤੋਂ ਤੁਹਾਡਾ ਨਾਮ, ਈਮੇਲ ਪਤਾ ਅਤੇ ਫ਼ੋਨ ਨੰਬਰ ਹਾਸਲ ਕਰ ਸਕਦੇ ਹਾਂ। ਜੇਕਰ ਕੋਈ ਜਾਇਜ਼ ਦਿਲਚਸਪੀ ਹੋਵੇ ਤਾਂ ਅਸੀਂ ਇਹਨਾਂ ਡਾਟਾ ਲਈ ਬੇਨਤੀ ਕਰ ਸਕਦੇ ਹਾਂ, ਉਦਾਹਰਨ ਲਈ ਹਾਦਸਿਆਂ, ਅਪਰਾਧਕ ਕਾਰਵਾਈਆਂ, ਪ੍ਰਬੰਧਕੀ ਅਪਰਾਧਾਂ, ਬਿਲਿੰਗ ਦੇ ਉਦੇਸ਼ਾਂ ਲਈ ਜਾਂ ਸਹਿਯੋਗ ਬੇਨਤੀਆਂ ਦਾ ਜਵਾਬ ਦੇਣ ਲਈ।

ਅਸੀਂ ਵਾਹਨ ਕਿਰਾਏ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਤੁਹਾਡੇ ਡਾਟਾ ਦੀ ਪ੍ਰਕਿਰਿਆ ਕਰਦੇ ਹਾਂ ਜਿਵੇਂ ਕਿ ਉੱਤੇ ਦੱਸਿਆ ਗਿਆ ਹੈ (ਐਪ ਰਾਹੀਂ ਇਕੱਠਾ ਕੀਤੇ ਡਾਟਾ ਤੋਂ ਅਲਾਵਾ), ਖਾਸ ਕਰਕੇ ਵਾਹਨਾਂ ਤੋਂ ਹਾਸਲ ਕੀਤੇ ਟੈਲੀਮੈਟਿਕਸ ਡਾਟਾ। ਇਹਨਾਂ ਡਾਟਾ ਪ੍ਰੋਸੈਸਿੰਗ ਦੇ ਕਾਨੂੰਨੀ ਅਧਾਰ ਵੀ ਉੱਪਰ ਦੱਸੇ ਗਏ ਹਨ।

ਅਸੀਂ ਧਾਰਾ 26 GDPR ਦੇ ਮੁਤਾਬਕ ਸਾਡੇ ਭਾਈਵਾਲਾਂ ਦੇ ਨਾਲ ਸੰਯੁਕਤ ਨਿਯੰਤ੍ਰਨ ਸਮਝੌਤੇ ਕੀਤੇ ਹੋਏ ਹਨ। ਹੇਠ ਲਿਖੇ ਹੋਏ ਲਾਗੂ ਹੁੰਦੇ ਹਨ:

ਭਾਈਵਾਲ ਭਾਈਵਾਲ ਐਪ ਦੇ ਸਬੰਧ ਵਿੱਚ ਡਾਟਾ ਪ੍ਰੋਸੈਸਿੰਗ ਲਈ ਜਿੰਮੇਵਾਰ ਹੈ (ਜਿਸ ਵਿੱਚ ਭਾਈਵਾਲ ਐਪ ਵਿੱਚ ਡਾਟਾ ਇਕੱਠਾ ਕਰਨਾ ਅਤੇ ਗਾਹਕ ਖਾਤੇ ਬਣਾਉਣਾ, ਤੇ ਨਾਲ ਹੀ ਡ੍ਰਾਈਵਰ ਲਾਇਸੈਂਸ ਅਤੇ ਉਮਰ ਤਸਦੀਕ ਅਤੇ ਭੁਗਤਾਨ ਪ੍ਰਕਿਰਿਆ ਸ਼ਾਮਲ ਹੈ, ਜੇਕਰ ਲਾਗੂ ਹੋਵੇ)

ਅਸੀਂ ਵਾਹਨ ਕਿਰਾਏ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਡਾਟਾ ਪ੍ਰੋਸੈਸਿੰਗ ਲਈ ਜ਼ਿੰਮੇਵਾਰ ਹਾਂ।

ਕਿਉਂਕਿ ਜਦੋਂ ਤੁਸੀਂ ਕਿਸੇ ਭਾਈਵਾਲ ਐਪ ਰਾਹੀਂ ਬੁਕਿੰਗ ਕਰਦੇ ਹੋ ਤਾਂ ਸਾਡੇ ਕੋਲ ਆਮ ਤੌਰ 'ਤੇ ਗਾਹਕ ਵਜੋਂ ਤੁਹਾਡੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੁੰਦੀ ਹੈ, ਇਸ ਲਈ ਭਾਈਵਾਲ ਡਾਟਾ ਵਿਸ਼ੇ ਅਧਿਕਾਰਾਂ ਲਈ ਮੁੱਢਲਾ ਸੰਪਰਕ ਹੁੰਦਾ ਹੈ। ਹਾਲਾਂਕਿ, ਤੁਸੀਂ ਸਾਡੇ ਅਤੇ ਸਬੰਧਤ ਭਾਈਵਾਲ ਦੋਵਾਂ ਦੇ ਖਿਲਾਫ ਆਪਣੇ ਡਾਟਾ ਸੁਰੱਖਿਆ ਅਧਿਕਾਰਾਂ ਦਾ ਦਾਅਵਾ ਕਰ ਸਕਦੇ ਹੋ।

ਸਾਡੇ ਭਾਈਵਾਲ ਜੋ ਸਾਡੀਆਂ ਸੇਵਾਵਾਂ ਦੀ ਬੁਕਿੰਗ ਨੂੰ ਸਮਰੱਥ ਬਣਾਉਂਦੇ ਹਨ (ਜਿੱਥੇ ਭਾਈਵਾਲ ਐਪਸ ਅਤੇ ਸੇਵਾਵਾਂ ਦੀ ਉਪਲਬਧਤਾ ਖੇਤਰੀ ਤੌਰ 'ਤੇ ਸੀਮਤ ਹੈ) ਹਨ:

ਬਰਲੀਨਰ ਵੇਰਖੇਰਸਬਿਟ੍ਰੀਬ (BVG) AöR, ਹੌਲਜ਼ਮਾਰਕਟਸਟ੍ਰਾਸਾ 15-17, 10179 ਬਰਲਿਨ, ਜਰਮਨੀ ("ਜੇਲਬੀ")

ਇੰਟੈਲੀਜੇਂਟ ਐਪਸ GmbH, ਨਿਉਮਿਉਹਲੇਨ 19, 22763 ਹੈਮਬਰਗ, ਜਰਮਨੀ ("ਫ੍ਰੀਨਾਉ ਜਰਮਨੀ ")

ਮਾਈਟੈਕਸੀ ਨੈਟਲਰਕ ਆਇਰਲੈਂਡ ਲਿਮੀਟੇਡ, 11 ਅੱਪਰ ਮਾਉਂਟ ਸਟ੍ਰੀਟ, ਡਬਲਿਨ 2, ਆਇਰਲੈਂਡ ("ਫ੍ਰੀਨਾਉ ਆਇਰਲੈਂਡ")

ਟ੍ਰਾਂਸਕੋਵੋ ਐਂਡ ਟ੍ਰਾਂਸਓਪਕੋ SAS, 4 ਪਲੇਸ ਡੂ 8 ਮੇ 1945, ਇੱਮੇਯੂਬਲ ਲੇ ਹੱਬ, 92300 ਲੇਵਾਲੋਇਸ-ਪੇਰੇੱਟ, ਫ੍ਰਾਂਸ ("ਫ੍ਰੀਨਾਉ ਫ੍ਰਾਂਸ")

ਮਾਈਟੈਕਸੀ ਪੋਲਸਕਾ Sp. z o.o., ul. ਮਲਿਨਾਰਸਕਾ 42, 01-205 ਵਾਰਸਾ, ਪੋਲੈਂਡ ("ਫ੍ਰੀਨਾਉ ਪੋਲੈਂਡ")

ਹੈਮਬਰਗਰਹੋਚਬਾਹਨ AG, ਸਟੇਂਨਸਟ੍ਰਾਸੇ 20, 20095 ਹੈਮਬਰਗ, ਜਰਮਨੀ ("hvv ਸਵਿੱਚ")

ਸਿਕਸਟ GmbH & Co. ਆਟੋਵਰਮੀਟੁੰਗ KG, ਜ਼ੁਗਸਪਿਟਜ਼. 1, 82049 ਪੁੱਲਾਚ, ਜਰਮਨੀ ("ਸਿਕਸਟ")

ਨੋਬੀਨਾ ਟ੍ਰਾਵਿਸ AB, org.nr 559264-1756, ਆਰਮੇਗਟਨ 38, 171 71 ਸੋਲਨਾ, ਸਵੀਡਨ ("ਟ੍ਰਾਵਿਸ")

ਮੂਵਲ ਗਰੁਪ GmbH, ਹਾਉਪਟਸਟਾਟਰ ਸਟ੍ਰਾਸੇ 149, 70178 ਸਟੁੱਟਗਰਟ, ਜਰਮਨੀ ("ਰੀਚ ਨਾਉ")

ਆਕੇਨਰ ਸਟ੍ਰਾਸੇਨਬਾਹਨ ਉਂਡ ਏਨਰਜੀਵਰਸੋਰਗੁੰਗਸ-AG, ਨਿਉਕੋਲਨਰ ਸਟ੍ਰੀਟ. 1, 52068 ਆਖੇਨ, ਜਰਮਨੀ ("movA")

ਮਯੂਖਨਰ ਫੇਰਕੇਹਰਸਗੇਸੇਲਸਾਫਟ mbH, Emmy-ਨੋਇਦਰ ਸਟ੍ਰੀਟ. 2, 80992 ਮਿਉਨਿਚ, ਜਰਮਨੀ ("MVGO")

ਰਹਿਨਬਾਹਨ AG, ਲੀਰਨਫੇਲਡਰ ਸਟ੍ਰੀਟ. 42, 40231 ਡੱਸੇਲਡੋਰਫ, ਜਰਮਨੀ ("ਰੇਡੀ")

SBB AG, ਨਿਉ ਮੋਬਿਲਿਟੀ ਸਰਵਿਸੇਸ, ਬੋਲਵਰਕ 10, ਬੇਰਨ, ਸਵਿਟਜ਼ਰਲੈਂਡ ("ਯੂਮੁਵ")

ਮਾਸ ਗਲੋਬਲ ਲਿਮਿਟੇਡ, ਲੋੱਨਰੋਟਿਕਾਟੁ 18, 00120 ਹੇਲਸਇੰਕੀ, ਫਿਨਲੈਂਡ ("ਵ੍ਹਿਮ")

ਆਈਮੋਬਿਲਿਟੀ GmbH, ਵੇਰਿੰਗਰਗਾੱਸੇ 5/B4, A-1040 ਵੀੱਨਾ, ਔਸਟ੍ਰੀਆ ("ਵੇਫਾਇੰਡਰ")

ਟ੍ਰਾਫੀ GmbH, ਚਾਉਸੀਸਟ੍ਰਾਸੇ 6, 10115 ਬਰਲਿਨ, ਜਰਮਨੀ ("ਟ੍ਰਾਫੀ")

4. ਨਿੱਜੀ ਡਾਟਾ ਦਾ ਸੰਚਾਰ

ਸਾਡੇ ਵੱਲੋਂ ਇਕੱਠਾ ਕੀਤਾ ਗਿਆ ਡਾਟਾ ਉੱਤੇ ਦੱਸੇ ਮੁਤਾਬਕ ਭੇਜਿਆ ਜਾਂਦਾ ਹੈ ਅਤੇ ਨਹੀਂ ਤਾਂ ਸਿਧਾਂਤਕ ਤੌਰ 'ਤੇ ਤਾਂ ਹੀ ਹੁੰਦਾ ਹੈ ਜੇਕਰ:

ਤੁਸੀਂ ਧਾਰਾ 6(1)a GDPR ਦੇ ਮੁਤਾਬਕ ਇਸ ਲਈ ਆਪਣੀ ਸਪੱਸ਼ਟ ਸਹਿਮਤੀ ਦਿੱਤੀ ਹੈ;

ਖੁਲਾਸਾ ਧਾਰਾ 6(1)(f) GDPR ਦੇ ਮੁਤਾਬਕ ਕਾਨੂੰਨੀ ਦਾਅਵਿਆਂ ਦੀ ਪੁੱਸ਼ਟੀ, ਅਭਿਆਸ ਜਾਂ ਬਚਾਅ ਲਈ ਜ਼ਰੂਰੀ ਹੈ ਅਤੇ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ ਕਿ ਤੁਹਾਡੇ ਵੱਲੋਂ ਆਪਣੇ ਡਾਟਾ ਦਾ ਖੁਲਾਸਾ ਨਾ ਕਰਨ ਵਿੱਚ ਤੁਹਾਡੀ ਕੋਈ ਅਣਡਿੱਠੀ ਦਿਲਚਸਪੀ ਹੈ;

ਅਸੀਂ ਕਾਨੂੰਨੀ ਤੌਰ 'ਤੇ ਧਾਰਾ 6(1)(c) GDPR ਦੇ ਮੁਤਾਬਕ ਡਾਟਾ ਦਾ ਖੁਲਾਸਾ ਕਰਨ ਲਈ ਪਾਬੰਦ ਹਾਂ; ਜਾਂ

ਇਹ ਤੁਹਾਡੇ ਨਾਲ ਇਕਰਾਰਨਾਮੇ ਦੇ ਸਬੰਧਾਂ ਦੀ ਪ੍ਰਕਿਰਿਆ ਲਈ ਜਾਂ ਤੁਹਾਡੀ ਬੇਨਤੀ ਤੇ ਕੀਤੇ ਜਾਣ ਵਾਲੇ ਪੂਰਵ-ਇਕਰਾਰਨਾਮੇ ਦੇ ਉਪਾਵਾਂ ਦੇ ਪ੍ਰਦਰਸ਼ਨ ਲਈ, ਧਾਰਾ 6(1)(b) GDPR ਦੇ ਮੁਤਾਬਕ ਕਾਨੂੰਨੀ ਤੌਰ 'ਤੇ ਇਜਾਜ਼ਤਯੋਗ ਅਤੇ ਜ਼ਰੂਰੀ ਹੈ।

ਅਸੀਂ ਡਾਟਾ ਪ੍ਰੋਸੈਸਿੰਗ ਲਈ ਬਾਹਰੀ ਸੇਵਾ ਪ੍ਰਦਾਤਾਵਾਂ ਦੀ ਵਰਤੋਂ ਕਰਦੇ ਹਾਂ ਜੋ ਸਾਡੀ ਖਾਤਰ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਮੰਤਵਾਂ ਲਈ ਨਿੱਜੀ ਡਾਟਾ ਦੀ ਪ੍ਰਕਿਰਿਆ ਕਰਨ ਦੀ ਇਜਾਜ਼ਤ ਨਹੀਂ ਹੈ। ਇਸ ਡਾਟਾ ਸੁਰੱਖਿਆ ਘੋਸ਼ਣਾ ਵਿੱਚ ਸਪੱਸ਼ਟ ਤੌਰ 'ਤੇ ਜ਼ਿਕਰ ਕੀਤੇ ਗਏ ਸੇਵਾ ਪ੍ਰਦਾਤਾਵਾਂ ਤੋਂ ਅਲਾਵਾ, ਇਸ ਵਿੱਚ ਖਾਸ ਤੌਰ 'ਤੇ ਆਈਟੀ ਅਤੇ ਡਾਟਾ ਸੇਂਟਰ ਸੇਵਾ ਪ੍ਰਦਾਤਾ, ਤਕਨੀਕੀ ਸੇਵਾ ਪ੍ਰਦਾਤਾ, ਏਜੰਸੀਆਂ, ਮਾਰਕੀਟ ਖੋਜ ਕੰਪਨੀਆਂ, ਸਮੂੰਹ ਕੰਪਨੀਆਂ ਅਤੇ ਸਲਾਹਕਾਰ ਕੰਪਨੀਆਂ ਸ਼ਾਮਲ ਹੋ ਸਕਦੀਆਂ ਹਨ।

ਅਸੀਂ ਯੂਰਪੀਅਨ ਯੂਨੀਅਨ ਜਾਂ ਯੂਰਪੀਅਨ ਆਰਥਿਕ ਖੇਤਰ ਤੋਂ ਬਾਹਰ ਅਖੌਤੀ "ਤੀਜੇ ਦੇਸ਼ਾਂ" ਦੇ ਵਸਨੀਕ ਸੇਵਾ ਪ੍ਰਦਾਤਾਵਾਂ ਜਾਂ ਨਿੱਜੀ ਡਾਟਾ ਦੀ ਪ੍ਰਕਿਰਿਆ ਕਰਨ ਵਾਲੇ ਸੇਵਾ ਪ੍ਰਦਾਤਾਵਾਂ ਦੀ ਵਰਤੋਂ ਕਰ ਸਕਦੇ ਹਾਂ। ਜੇਕਰ ਇੰਝ ਹੁੰਦਾ ਹੈ ਅਤੇ ਇਹਨਾਂ ਦੇਸ਼ਾਂ ਲਈ ਧਾਰਾ 45 GDPR ਦੇ ਮੁਤਾਬਕ ਕੋਈ ਢੁੱਕਵਾਂ ਫੈਸਲਾ ਨਹੀਂ ਹੈ, ਤਾਂ ਅਸੀਂ ਕਿਸੇ ਵੀ ਡਾਟਾ ਨੂੰ ਭੇਜਣ ਵੇਲੇ ਡਾਟਾ ਸੁਰੱਖਿਆ ਦੇ ਢੁੱਕਵੇਂ ਪੱਧਰ ਨੂੰ ਯਕੀਨੀ ਬਣਾਉਣ ਲਈ ਵਾਜਬ ਸਾਵਧਾਨੀਆਂ ਵਰਤੀਆਂ ਹਨ। ਇਹਨਾਂ ਵਿੱਚ, ਹੋਰਨਾਂ ਦੇ ਨਾਲ ਨਾਲ, ਯੂਰਪੀਅਨ ਯੂਨੀਅਨ ਦੇ ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ (ਜੇ ਲਾਗੂ ਹੋਣ, ਤਾਂ ਡਾਟਾ ਸੁਰੱਖਿਆ ਨਿਗਰਾਨੀ ਅਥਾਰਟੀਆਂ ਦੀਆਂ ਸਿਫ਼ਾਰਸ਼ਾਂ ਦੇ ਮੁਤਾਬਕ ਵਾਧੂ ਸਮਝੌਤਿਆਂ ਸਮੇਤ) ਜਾਂ ਬੰਧਨਕਾਰੀ ਅੰਦਰੂਨੀ ਡਾਟਾ ਸੁਰੱਖਿਆ ਨਿਯਮ ਸ਼ਾਮਲ ਹਨ।

5. ਇਸ਼ਤਿਹਾਰ

ਅਸੀਂ ਤੁਹਾਨੂੰ ਵਿਅਕਤੀਗਤ ਇਸ਼ਤਿਹਾਰ ਵਿਖਾਉਣ ਜਾਂ ਭੇਜਣ ਲਈ ਤੁਹਾਡੇ ਡਾਟਾ ਦੀ ਪ੍ਰਕਿਰਿਆ ਵੀ ਕਰਦੇ ਹਾਂ। ਇਸ ਮੰਤਵ ਲਈ, ਅਸੀਂ ਪੰਜੀਕਰਨ ਦੌਰਾਨ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ, ਤੁਹਾਡਾ ਬੁਕਿੰਗ ਇਤਿਹਾਸ ਤੇ ਨਾਲ ਹੀ ਸਾਡੀ ਐਪ ਦੀ ਵਰਤੋਂ ਦੌਰਾਨ ਇਕੱਠਾ ਕੀਤਾ ਗਿਆ ਡਾਟਾ ਜਾਂ ਪ੍ਰਾਪਤੀ ਦੀ ਪੁਸ਼ਟੀ ਅਤੇ ਸੁਨੇਹਿਆਂ ਨੂੰ ਪੜ੍ਹੇ ਜਾਣ ਦੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ। ਖਾਸ ਤੌਰ 'ਤੇ, ਅਸੀਂ ਇਸ ਮੰਤਵ ਲਈ ਤੁਹਾਡੇ ਟਿਕਾਣੇ ਦੀ ਪ੍ਰਕਿਰਿਆ ਵੀ ਕਰਦੇ ਹਾਂ, ਕਿਉਂਕਿ ਸਾਡੇ ਕੁਝ ਉਤਪਾਦ ਅਤੇ ਸੇਵਾਵਾਂ ਕੁਝ ਖਾਸ ਖੇਤਰਾਂ ਵਿੱਚ ਹੀ ਉਪਲਬਧ ਹਨ ਅਤੇ ਇਸ ਲਈ ਅਸੀਂ ਸਿਰਫ਼ ਉਹਨਾਂ ਖੇਤਰਾਂ ਵਿੱਚਲੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਾਂ। ਤੁਸੀਂ ਕਿਸੇ ਵੇਲੇ ਵੀ ਸਾਡੇ ਨਾਲ ਸੰਪਰਕ ਕਰਕੇ ਜਾਂ ਆਪਣਾ ਖਾਤਾ ਬੰਦ ਕਰਕੇ ਇਸ ਪ੍ਰਕਿਰਿਆ 'ਤੇ ਇਤਰਾਜ਼ ਕਰ ਸਕਦੇ ਹੋ।

ਇਸ਼ਤਿਹਾਰ ਦੇ ਮੰਤਵਾਂ ਲਈ ਤੁਹਾਡੇ ਡਾਟਾ ਦੀ ਪ੍ਰਕਿਰਿਆ, ਜਦੋਂ ਤਾਈਂ ਕਿ ਧਾਰਾ 6(1)(a) GDPR ਦੇ ਮੁਤਾਬਕ ਸਹਿਮਤੀ ਦੀ ਲੋੜ ਨਹੀਂ ਹੁੰਦੀ ਹੈ, ਪ੍ਰਤਖ ਇਸ਼ਤਿਹਾਰ ਵਿੱਚ ਧਾਰਾ 6(1)(f) GDPR ਦੇ ਮੁਤਾਬਕ ਸਾਡੀ ਜਾਇਜ਼ ਦਿਲਚਸਪੀ 'ਤੇ ਅਧਾਰਤ ਹੁੰਦੀ ਹੈ।

5.1 ਨਿਊਜ਼ਲੈਟਰ

ਤੁਸੀਂ ਸਾਡੀਆਂ ਸੇਵਾਵਾਂ, ਖਾਸ ਪੇਸ਼ਕਸ਼ਾਂ ਜਾਂ ਸਰਵੇਖਣਾਂ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਲੈਣ ਲਈ ਇੱਕ ਨਿਊਜ਼ਲੈਟਰ (ਸਮਾਚਾਰ ਪਤ੍ਰਿਕਾ) ਲਈ ਸਾਈਨ ਅੱਪ ਕਰ ਸਕਦੇ ਹੋ। ਅਸੀਂ ਇਹ ਈਮੇਲਾਂ ਸਿਰਫ਼ ਤਾਂ ਹੀ ਭੇਜਦੇ ਹਾਂ ਜੇਕਰ ਤੁਸੀਂ ਉਹਨਾਂ ਨੂੰ ਹਾਸਲ ਕਰਨ ਲਈ ਸਪਸ਼ਟ ਤੌਰ 'ਤੇ ਸਹਿਮਤੀ ਦਿੱਤੀ ਹੋਈ ਹੈ। ਤੁਹਾਡੀ ਸਹਿਮਤੀ ਨੂੰ ਦਰਜ਼ ਕਰਨ ਲਈ, ਅਸੀਂ ਧਾਰਾ 6(1)(f) GDPR ਦੇ ਮੁਤਾਬਕ ਸਾਡੀ ਜਾਇਜ਼ ਸਬੂਤੀ ਦਿਲਚਸਪੀ ਦੇ ਆਧਾਰ 'ਤੇ ਹੇਠਾਂ ਦਿੱਤੀ ਜਾਣਕਾਰੀ ਇਕੱਠੀ ਕਰਦੇ ਹਾਂ, ਜਿਸ ਨੂੰ ਅਸੀਂ ਉਦੋਂ ਤੱਕ ਬਰਕਰਾਰ ਰੱਖਦੇ ਹਾਂ ਜਦੋਂ ਤੱਕ ਤੁਸੀਂ ਨਿਊਜ਼ਲੈਟਰ ਤੋਂ ਗਾਹਕੀ ਰੱਦ ਨਹੀਂ ਕਰਦੇ ਜਾਂ ਆਪਣਾ ਖਾਤਾ ਨਹੀਂ ਮਿਟਾਉਂਦੇ ਹੋ: ਵਰਤਿਆ ਗਿਆ IP ਪਤਾ; ਨਿਊਜ਼ਲੈਟਰ ਲਈ ਪੰਜੀਕਰਨ ਦਾ ਸਮਾਂ; ਪੁਸ਼ਟੀਕਰਨ ਈਮੇਲ ਭੇਜਣ ਦਾ ਸਮਾਂ; ਪੁਸ਼ਟੀਕਰਨ ਈਮੇਲ ਦੀ ਸਮੱਗਰੀ; ਪੁਸ਼ਟੀਕਰਨ ਲਿੰਕ ਦੇ ਸਰਗਰਮ ਹੋਣ ਦਾ ਸਮਾਂ ਜਾਂ ਜਵਾਬੀ ਮੇਲ ਨੂੰ ਪੁਰਾਲੇਖ ਕਰਨ ਦਾ ਸਮਾਂ।

ਤੁਸੀਂ ਹਰੇਕ ਈਮੇਲ ਵਿੱਚ ਉਪਲਬਧ ਗਾਹਕੀ ਰੱਦ ਕਰਨ ਵਾਲੇ ਲਿੰਕ 'ਤੇ ਕਲਿੱਕ ਕਰਕੇ ਜਾਂ support@tier.app 'ਤੇ ਈਮੇਲ ਭੇਜ ਕੇ ਕਿਸੇ ਵੇਲੇ ਵੀ ਸਾਡੇ ਨਿਊਜ਼ਲੈਟਰ ਤੋਂ ਗਾਹਕੀ ਰੱਦ ਕਰ ਸਕਦੇ ਹੋ।

ਇਸ ਦਾ ਕਾਨੂੰਨੀ ਆਧਾਰ ਧਾਰਾ 6(1)(a) GDPR ਹੈ।

5.2 ਉਤਪਾਦ ਸਿਫ਼ਾਰਿਸ਼ ਈਮੇਲਾਂ ਅਤੇ ਪੁੱਸ਼ ਸੁਨੇਹੇ

ਭਾਵੇਂ ਤੁਸੀਂ ਕਿਸੇ ਨਿਊਜ਼ਲੈਟਰ ਦੀ ਗਾਹਕੀ ਨਹੀਂ ਲਈ ਹੈ, ਅਸੀਂ ਤੁਹਾਨੂੰ ਸੀਮਤ ਗਿਣਤੀ ਵਿੱਚ ਉਤਪਾਦ ਸਿਫ਼ਾਰਸ਼ਾਂ, ਸਰਵੇਖਣ ਅਤੇ ਉਤਪਾਦ ਸਮੀਖਿਆ ਬੇਨਤੀਆਂ ਭੇਜਾਂਗੇ। ਜੇਕਰ ਤੁਸੀਂ ਸਾਡੀ ਸੇਵਾ ਦੀ ਵਰਤੋਂ ਕਰਦੇ ਹੋ ਤਾਂ ਹੀ ਤੁਹਾਨੂੰ ਅਜਿਹੀਆਂ ਈਮੇਲਾਂ ਹਾਸਲ ਹੋਣਗੀਆਂ। ਜੇਕਰ ਤੁਸੀਂ ਹੁਣ ਸਾਡੇ ਵੱਲੋਂ ਇਹ ਈਮੇਲ ਹਾਸਲ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਹਰੇਕ ਈਮੇਲ ਵਿੱਚ ਉਪਲਬਧ ਗਾਹਕੀ ਰੱਦ ਕਰਨ ਵਾਲੇ ਲਿੰਕ 'ਤੇ ਕਲਿੱਕ ਕਰਕੇ ਜਾਂ support@tier.app. 'ਤੇ ਈਮੇਲ ਭੇਜ ਕੇ, ਕਿਸੇ ਵੇਲੇ ਵੀ, ਮੁਫ਼ਤ ਵਿੱਚ ਬੰਦ ਕਰ ਸਕਦੇ ਹੋ।

ਤੁਸੀਂ ਕਿਸੇ ਵੇਲੇ ਵੀ ਆਪਣੇ ਓਪਰੇਟਿੰਗ ਸਿਸਟਮ ਵਿੱਚ ਪੁੱਸ਼ ਸੂਚਨਾਵਾਂ ਲਈ ਸੈਟਿੰਗਾਂ ਨੂੰ ਬਦਲ ਸਕਦੇ ਹੋ (ਉੱਤੇ ਵੇਖੋ)।

ਇਸਦਾ ਕਾਨੂੰਨੀ ਆਧਾਰ ਆਧਾਰ 6(1)(f) GDPR ("ਮੌਜੂਦਾ ਗਾਹਕਾਂ ਲਈ ਮਾਰਕੀਟਿੰਗ") ਹੈ।

5.3 ਔਨਲਾਈਨ ਇਸ਼ਤਿਹਾਰ

ਅਸੀਂ ਤੁਹਾਨੂੰ ਸਾਡੀ ਐਪ ਅੰਦਰ ਅਖੌਤੀ "ਇੰਨ-ਐਪ ਸੂਚਨਾਵਾਂ" ਰਾਹੀਂ ਅਤੇ ਸਾਡੀਆਂ ਆਪਣੀਆਂ ਸੇਵਾਵਾਂ ਤੋਂ ਬਾਹਰ ਵੀ ਇਸ਼ਤਿਹਾਰ ਵਿਖਾਉਂਦੇ ਹਾਂ। ਤੁਸੀਂ ਸਾਡੀਆਂ ਐਪ ਸੈਟਿੰਗਾਂ ਵਿੱਚ ਇਹਨਾਂ ਮੰਤਵਾਂ ਲਈ ਤੁਹਾਡੇ ਡਾਟਾ ਦੀ ਪ੍ਰਕਿਰਿਆ ਕਰਨ 'ਤੇ ਇਤਰਾਜ਼ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਰੱਖੋ ਕਿ ਤੁਸੀਂ ਸਾਡੀਆਂ ਆਪਣੀਆਂ ਸੇਵਾਵਾਂ ਤੋਂ ਬਾਹਰ ਸਾਡੇ ਇਸ਼ਤਿਹਾਰ ਵੇਖਣਾ ਜਾਰੀ ਰੱਖ ਸਕਦੇ ਹੋ, ਭਾਵੇਂ ਤੁਸੀਂ ਪ੍ਰਚਾਰ ਦੇ ਮੰਤਵਾਂ ਲਈ ਆਪਣੇ ਡਾਟਾ ਦੀ ਵਰਤੋਂ 'ਤੇ ਇਤਰਾਜ਼ ਕਰਦੇ ਹੋ।

ਇਸਦਾ ਕਾਨੂੰਨੀ ਆਧਾਰ ਧਾਰਾ 6(1)(f) GDPR ਹੈ।

6. ਬਾਜ਼ਾਰ ਦੀ ਪੜਚੋਲ

ਸਾਡੇ ਉਤਪਾਦਾਂ ਨੂੰ ਲਗਾਤਾਰ ਬਿਹਤਰ ਬਣਾਉਣ ਅਤੇ ਸਾਡੇ ਉਪਭੋਗਤਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ, ਅਸੀਂ ਬਾਜਾਰ ਦੀ ਪੜਚੋਲ ਦੇ ਮੰਤਵ ਨਾਲ ਤੁਹਾਡੇ ਡਾਟਾ ਦੀ ਪ੍ਰਕਿਰਿਆ ਕਰਦੇ ਹਾਂ। ਅਜਿਹਾ ਕਰਨ ਵੇਲੇ, ਅਸੀਂ ਤੁਹਾਡੇ ਰਾਹਾਂ, ਤੁਹਾਡੇ ਵਰਤੋਂ ਵਿਹਾਰ ਅਤੇ ਪੰਜੀਕਰਨ ਦੌਰਾਨ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਗਏ ਡਾਟਾ ਬਾਰੇ ਜਾਣਕਾਰੀ ਦੀ ਪ੍ਰਕਿਰਿਆ ਕਰਦੇ ਹਾਂ।

ਇਹਨਾਂ ਡਾਟਾ ਦੇ ਅਧਾਰ ਤੇ, ਅਸੀਂ ਆਪਣੇ ਉਪਭੋਗਤਾਵਾਂ ਨੂੰ - ਸਿਰਫ ਤੁਹਾਡੀ ਸਹਿਮਤੀ ਨਾਲ ਸੱਦੇ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ – ਉਹਨਾਂ ਦੀ ਮਰਜ਼ੀ ਨਾਲ ਬਾਜਾਰ ਪੜਚੋਲ ਪਹਿਲਕਦਮੀਆਂ, ਅਧਿਐਨਾਂ ਅਤੇ ਸਰਵੇਖਣਾਂ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ । ਜੇਕਰ ਤੁਸੀਂ ਅਜਿਹੀਆਂ ਪਹਿਲਕਦਮੀਆਂ ਵਿੱਚ ਹਿੱਸਾ ਲੈਂਦੇ ਹੋ, ਤਾਂ ਅਸੀਂ ਤੁਹਾਨੂੰ ਸਬੰਧਤ ਡਾਟਾ ਇਕੱਠਾ ਕਰਨ ਅਤੇ ਪ੍ਰਕਿਰਿਆ ਬਾਰੇ ਵੱਖਰੇ ਤੌਰ 'ਤੇ ਸੂਚਿਤ ਕਰਾਂਗੇ। ਜਿਵੇਂ ਕਿ ਟਿਅਰ ਦੀ ਸੇਵਾ ਇੱਕ ਨਵੀਂ ਕਿਸਮ ਦੀ ਗਤੀਸ਼ੀਲਤਾ ਸੇਵਾ ਹੈ, ਸਾਡੇ ਭਾਈਵਾਲ ਅਤੇ ਖਾਸ ਕਰਕੇ ਸ਼ਹਿਰਾਂ, ਖੇਤਰਾਂ ਜਾਂ ਪਰਿਵਹਨ ਮੰਤਰਾਲੇ ਸਾਡੀ ਬਾਜਾਰ ਪੜਚੋਲ ਅਤੇ ਇਸ ਤੋਂ ਪ੍ਰਾਪਤ ਜਾਣਕਾਰੀ ਵਿੱਚ ਦਿਲਚਸਪੀ ਰੱਖਦੇ ਹਨ। ਇਸਲਈ, ਟਿਅਰ ਇਹਨਾਂ ਭਾਈਵਾਲਾਂ ਨਾਲ ਏਕੀਕ੍ਰਿਤ ਅਤੇ ਗੁਮਨਾਮ ਨਤੀਜੇ ਸਾਂਝੇ ਕਰਦਾ ਹੈ।

ਇਸਦਾ ਕਾਨੂੰਨੀ ਆਧਾਰ ਬਾਜਰ ਪੜਚੋਲ ਵਿੱਚ ਸਾਡੀ ਜਾਇਜ਼ ਦਿਲਚਸਪੀ ਹੈ ਅਤੇ ਧਾਰਾ 6(1)(f) GDPR ਦੇ ਮੁਤਾਬਕ ਸਾਡੀਆਂ ਪੇਸ਼ਕਸ਼ਾਂ ਦੀ ਅਨੁਕੂਲਤਾ ਅਤੇ ਅੱਗੋਂ ਹੋਰ ਵਿਕਾਸ ਕਰਨਾ ਹੈ।

7. ਮਿਟਾਉਣਾ

ਸਿਧਾਂਤਕ ਤੌਰ 'ਤੇ, ਅਸੀਂ ਨਿੱਜੀ ਡਾਟਾ ਨੂੰ ਉਦੋਂ ਤਾਈਂ ਸਾਂਭਦੇ ਹਾਂ ਜਦੋਂ ਤਾਈਂ ਉਹ ਉਹਨਾਂ ਮੰਤਵਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦੇ ਹਾਂ ਜਿਹਨਾਂ ਲਈ ਅਸੀਂ ਡਾਟਾ ਇਕੱਠਾ ਕੀਤਾ ਸੀ। ਇਸ ਤੋਂ ਬਾਦ, ਅਸੀਂ ਡਾਟਾ ਨੂੰ ਫੌਰੀ ਤੌਰ ਤੇ ਮਿਟਾ ਦਿੰਦੇ ਹਾਂ, ਜਦੋਂ ਤਾਈਂ ਕਿ ਸਾਨੂੰ ਦਿਵਾਨੀ ਕਾਨੂੰਨ ਦੇ ਅਧੀਨ ਦਾਅਵਿਆਂ ਲਈ ਜਾਂ ਕਾਨੂੰਨੀ ਤੌਰ ਤੇ ਰੱਖਣ ਦੀਆਂ ਜ਼ਿੰਮੇਵਾਰੀਆਂ ਦੇ ਕਾਰਨ ਸਬੂਤ ਦੇ ਮੰਤਵਾਂ ਲਈ ਕਾਨੂੰਨੀ ਸੀਮਾ ਦੀ ਮਿਆਦ ਦੀ ਸਮਾਪਤੀ ਤਾਈਂ ਡਾਟਾ ਦੀ ਲੋੜ ਨਹੀਂ ਹੁੰਦੀ ਹੈ।

ਸਬੂਤ ਦੇ ਮੰਤਵਾਂ ਲਈ, ਅਸੀਂ ਉਸ ਸਾਲ ਦੇ ਅੰਤ ਤੋਂ ਤਿੰਨ ਸਾਲਾਂ ਲਈ ਇਕਰਾਰਨਾਮੇ ਦੇ ਡਾਟਾ ਨੂੰ ਸਾਂਭ ਕੇ ਰੱਖ ਸਕਦੇ ਹਾਂ ਜਿਸ ਸਾਲ ਵਿੱਚ ਤੁਹਾਡੇ ਨਾਲ ਵਪਾਰਕ ਸਬੰਧ ਖਤਮ ਹੁੰਦਾ ਹੈ। ਕਿਸੇ ਵੀ ਤਰਹਾਂ ਦੇ ਦਾਅਵੇ ਇਸ ਤਰੀਕ ਨੂੰ ਮਿਆਰੀ ਕਾਨੂੰਨੀ ਸੀਮਾ ਦੀ ਮਿਆਦ ਦੇ ਮੁਤਾਬਕ ਛੇਤੀ ਤੋਂ ਛੇਤੀ ਖਤਮ ਹੋ ਜਾਣਗੇ।

ਉਸ ਤੋਂ ਬਾਦ ਵੀ, ਸਾਨੂੰ ਲੇਖਾਕਾਰੀ ਕਾਰਨਾਂ ਕਰਕੇ ਤੁਹਾਡੇ ਕੁਝ ਡਾਟਾ ਨੂੰ ਸਾਂਭ ਕੇ ਰੱਖਣਾ ਪਵੇਗਾ। ਅਸੀਂ ਕਾਨੂੰਨੀ ਦਸਤਾਵੇਜ਼ੀ ਲੋੜਾਂ ਦੇ ਕਾਰਨ ਅਜਿਹਾ ਕਰਨ ਲਈ ਪਾਬੰਦ ਹਾਂ ਜੋ ਕਮਰਸ਼ਿਅਲ ਕੋਡ, ਟੈਕਸ ਕੋਡ, ਬੈਂਕਿੰਗ ਐਕਟ, ਐਂਟੀ ਮਨੀ ਲਾਂਡਰਿੰਗ ਐਕਟ ਅਤੇ ਸਕਿਓਰਿਟੀਜ਼ ਟਰੇਡਿੰਗ ਐਕਟ ਤੋਂ ਪੈਦਾ ਹੋ ਸਕਦੀਆਂ ਹਨ। ਸਾਂਭਣ ਅਤੇ ਦਸਤਾਵੇਜ਼ਾਂ ਲਈ ਇੱਥੇ ਦਰਸਾਈ ਗਈ ਸਮਾਂ ਸੀਮਾ ਦੋ ਤੋਂ ਦਸ ਸਾਲਾਂ ਦੇ ਵਿਚਕਾਰ ਹੈ।

8. ਕਾਰਪੋਰੇਟ ਸਮੂਹ ਦੇ ਅੰਦਰ ਡਾਟਾ ਪ੍ਰੋਸੈਸਿੰਗ

ਟਿਅਰ ਮੋਬਿਲਿਟੀ ਜਰਮਨੀ IT ਪ੍ਰਣਾਲੀਆਂ ਦੇ ਕੇਂਦਰੀ ਸੰਚਾਲਨ, ਐਪ ਦੇ ਤਕਨੀਕੀ ਸੰਚਾਲਨ, ਗਾਹਕ ਸਹਾਇਤਾ ਅਤੇ ਟਿਅਰ ਕਾਰਪੋਰੇਟ ਸਮੂਹ ਦੇ ਅੰਦਰ ਗਾਹਕਾਂ ਨਾਲ ਇਕਰਾਰਨਾਮੇ ਦੇ ਸਬੰਧਾਂ ਦੇ ਆਮ ਪ੍ਰਬੰਧਨ ਦੀ ਜਿੰਮੇਵਾਰੀ ਲੈਂਦੀ ਹੈ। ਤੁਸੀਂ ਹੇਠਾਂ ਦਿੱਤੇ ਪਤੇ 'ਤੇ ਟਿਅਰ ਮੋਬਿਲਿਟੀ ਜਰਮਨੀ ਦੇ ਡਾਟਾ ਸੁਰੱਖਿਆ ਅਧਿਕਾਰੀ ਤਾਈਂ ਪਹੁੰਚ ਸਕਦੇ ਹੋ।

ਇਸ ਸੰਦਰਭ ਵਿੱਚ, ਤੁਹਾਡਾ ਨਿੱਜੀ ਡਾਟਾ ਟਿਅਰ ਮੋਬਿਲਿਟੀ ਜਰਮਨੀ ਨੂੰ ਭੇਜਿਆ ਜਾਵੇਗਾ ਜਾਂ ਟਿਅਰ ਮੋਬਿਲਿਟੀ ਜਰਮਨੀ ਵੱਲੋਂ ਸਿੱਧੇ ਇਕੱਠਾ ਅਤੇ ਪ੍ਰਕਿਰਿਆ ਕੀਤਾ ਜਾਵੇਗਾ। ਇਸਦਾ ਕਾਨੂੰਨੀ ਆਧਾਰ ਰੀਸਾਈਟਲ 48 GDPR ਦੇ ਨਾਲ ਧਾਰਾ 6(1)(f) GDPR ਦੇ ਮੁਤਾਬਕ ਪ੍ਰਭਾਵਸ਼ਾਲੀ ਕਾਰਪੋਰੇਟ ਸੰਗਠਨ ਵਿੱਚ ਸਾਡੀ ਜਾਇਜ਼ ਦਿਲਚਸਪੀ ਹੈ। ਟਿਅਰ ਮੋਬਿਲਿਟੀ ਜਰਮਨੀ ਇੱਥੇ ਦੱਸੇ ਗਏ ਮੰਤਵਾਂ ਲਈ ਇਸ ਡਾਟਾ ਸੁਰੱਖਿਆ ਘੋਸ਼ਣਾ ਪੱਤਰ ਦੇ ਮੁਤਾਬਕ ਤੁਹਾਡੇ ਡਾਟਾ ਤੇ ਖਾਸ ਤੌਰ 'ਤੇ ਪ੍ਰਕਿਰਿਆ ਕਰਦਾ ਹੈ। ਇਸ ਲਈ ਇਹ ਡਾਟਾ ਸੁਰੱਖਿਆ ਘੋਸ਼ਣਾ ਟਿਅਰ ਮੋਬਿਲਿਟੀ ਜਰਮਨੀ ਦੀ ਡਾਟਾ ਪ੍ਰੋਸੈਸਿੰਗ ਦੇ ਮੁਤਾਬਕ ਲਾਗੂ ਹੁੰਦੀ ਹੈ।

ਅਸੀਂ ਧਾਰਾ 26 GDPR ਦੇ ਮੁਤਾਬਕ ਟਿਅਰ ਮੋਬਿਲਿਟੀ ਜਰਮਨੀ ਦੇ ਨਾਲ ਇੱਕ ਸੰਯੁਕਤ ਜ਼ਿੰਮੇਵਾਰੀ ਸਮਝੌਤਾ ਕੀਤਾ ਹੋਇਆ ਹੈ ਜਿਸ ਵਿੱਚ ਹੋਰਨਾਂ ਗੱਲਾਂ ਦੇ ਨਾਲ-ਨਾਲ, ਉਪਰੋਕਤ ਗੱਲਾਂ ਵੀ ਆਉਂਦੀਆਂ ਹਨ। ਤੁਸੀਂ ਸਾਡੇ ਨਾਲ ਅਤੇ ਸਾਡੇ ਅਤੇ ਟਿਅਰ ਮੋਬਿਲਿਟੀ ਜਰਮਨੀ ਦੇ ਖਿਲਾਫ ਇੱਕ ਡਾਟਾ ਮਾਲਕ ਵਜੋਂ ਆਪਣੇ ਅਧਿਕਾਰਾਂ ਦਾ ਦਾਅਵਾ ਕਰ ਸਕਦੇ ਹੋ।

9. ਡਾਟਾ ਮਾਲਕ ਦੇ ਅਧਿਕਾਰ

ਜੇਕਰ ਕਾਨੂੰਨੀ ਲੋੜਾਂ ਪੂਰੀਆਂ ਹੁੰਦੀਆਂ ਹਨ ਤਾਂ ਤੁਸੀਂ ਇੱਕ ਡਾਟਾ ਮਾਲਕ ਦੇ ਰੂਪ ਵਿੱਚ ਕਿਸੇ ਵੇਲੇ ਵੀ ਧਾਰਾ 15 - 21 ਅਤੇ 77 GDPR ਵਿੱਚ ਤਿਆਰ ਕੀਤੇ ਗਏ ਹੇਠਾਂ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਨ ਦੇ ਹੱਕਦਾਰ ਹੋ:

ਸਹਿਮਤੀ ਨੂੰ ਰੱਦ ਕਰਨ ਦਾ ਅਧਿਕਾਰ;

ਤੁਹਾਡੇ ਨਿੱਜੀ ਡਾਟਾ ਤੇ ਪ੍ਰਕਿਰਿਆ ਕਰਨ 'ਤੇ ਇਤਰਾਜ਼ ਕਰਨ ਦਾ ਅਧਿਕਾਰ (ਧਾਰਾ 21 GDPR);

ਸਾਡੇ ਵੱਲੋਂ ਪ੍ਰਕਿਰਿਆ ਕੀਤੇ ਗਏ ਤੁਹਾਡੇ ਨਿੱਜੀ ਡਾਟਾ ਬਾਰੇ ਜਾਣਕਾਰੀ ਦਾ ਅਧਿਕਾਰ (ਧਾਰਾ 15 GDPR);

ਸਾਡੇ ਵੱਲੋਂ ਗਲਤ ਢੰਗ ਨਾਲ ਸਾਂਭੇ ਗਏ ਤੁਹਾਡੇ ਨਿੱਜੀ ਡਾਟਾ ਨੂੰ ਸੁਧਾਰਨ ਦਾ ਅਧਿਕਾਰ (ਧਾਰਾ 16 GDPR);

ਤੁਹਾਡੇ ਨਿੱਜੀ ਡਾਟਾ ਨੂੰ ਮਿਟਾਉਣ ਦਾ ਅਧਿਕਾਰ (ਧਾਰਾ 17 GDPR);

ਤੁਹਾਡੇ ਨਿੱਜੀ ਡਾਟਾ ਦੀ ਪ੍ਰਕਿਰਿਆ ਨੂੰ ਸੀਮਤ ਕਰਨ ਦਾ ਅਧਿਕਾਰ (ਧਾਰਾ 18 GDPR);

ਤੁਹਾਡੇ ਨਿੱਜੀ ਡਾਟਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਜਾਣ ਦਾ ਅਧਿਕਾਰ (ਧਾਰਾ 20 GDPR);

ਨਿਗਰਾਨੀ ਅਥਾਰਟੀਆਂ ਕੋਲ ਸ਼ਿਕਾਇਤ ਦਰਜ ਕਰਨ ਦਾ ਅਧਿਕਾਰ (ਧਾਰਾ 77 GDPR)।

ਤੁਹਾਡੇ ਕੋਲ ਭਵਿੱਖ ਲਈ ਸਾਨੂੰ ਪਹਿਲਾਂ ਦਿੱਤੀ ਸਹਿਮਤੀ ਨੂੰ ਕਿਸੇ ਵੇਲੇ ਵੀ ਰੱਦ ਕਰਨ ਦਾ ਅਧਿਕਾਰ ਹੈ। ਤੁਹਾਡੇ ਵੱਲੋਂ ਸਹਿਮਤੀ ਵਾਪਸ ਲੈਣ ਨਾਲ ਇਸ ਸਹਿਮਤੀ ਦੇ ਆਧਾਰ ਤੇ ਕੀਤੀ ਜਾਣ ਵਾਲੀ ਪ੍ਰਕਿਰਿਆ ਦੀ ਵੈਧਤਾ 'ਤੇ ਕੋਈ ਅਸਰ ਨਹੀਂ ਪੈਂਦਾ ਹੈ ਜਦੋਂ ਤਾਈਂ ਕਿ ਇਹ ਵਾਪਸ ਨਹੀਂ ਲਈ ਜਾਂਦੀ।

ਜਿੱਥੋਂ ਤਾਈਂ ਅਸੀਂ ਤੁਹਾਡੇ ਡਾਟਾ ਤੇ ਜਾਇਜ਼ ਦਿਲਚਸਪੀਆਂ ਦੇ ਆਧਾਰ 'ਤੇ ਪ੍ਰਕਿਰਿਆ ਕਰਦੇ ਹਾਂ, ਤੁਹਾਡੇ ਕੋਲ ਤੁਹਾਡੀ ਕਿਸੇ ਖਾਸ ਸਥਿਤੀ ਦੇ ਆਧਾਰ 'ਤੇ ਕਿਸੇ ਵੇਲੇ ਵੀ ਤੁਹਾਡੇ ਡਾਟਾ ਦੀ ਪ੍ਰਕਿਰਿਆ 'ਤੇ ਇਤਰਾਜ਼ ਕਰਨ ਦਾ ਅਧਿਕਾਰ ਹੈ। ਜੇਕਰ ਇਹ ਸਿੱਧੇ ਮਾਰਕੀਟਿੰਗ ਮੰਤਵਾਂ ਲਈ ਡਾਟਾ ਪ੍ਰਕਿਰਿਆ 'ਤੇ ਇਤਰਾਜ਼ ਦਾ ਮਾਮਲਾ ਹੈ, ਤਾਂ ਤੁਹਾਡੇ ਕੋਲ ਇਤਰਾਜ਼ ਕਰਨ ਦਾ ਇੱਕ ਆਮ ਅਧਿਕਾਰ ਹੈ, ਜਿਸ ਨੂੰ ਅਸੀਂ ਤੁਹਾਡੇ ਵੱਲੋਂ ਕੋਈ ਕਾਰਨ ਦੱਸੇ ਬਗੈਰ ਵੀ ਲਾਗੂ ਕਰਾਂਗੇ।

ਆਪਣੇ ਅਧਿਕਾਰਾਂ ਤੇ ਦਾਅਵਾ ਕਰਨ ਲਈ, ਤੁਸੀਂ ਉੱਤੇ ਦਿੱਤੇ ਸੰਪਰਕ ਵੇਰਵਿਆਂ ਦੀ ਵਰਤੋਂ ਕਰਕੇ ਜਾਂ support@tier.app 'ਤੇ ਕਿਸੇ ਵੇਲੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇੰਝ ਕਰਨ ਵੇਲੇ, ਅਸੀਂ ਤੁਹਾਡੇ ਤੋਂ ਪਛਾਣ ਦੇ ਸਬੂਤ ਦੀ ਮੰਗ ਕਰ ਸਕਦੇ ਹਾਂ, ਜਿਵੇਂ ਕਿ ਤੁਹਾਡੇ ਖਾਤੇ ਵਿੱਚ ਪੰਜੀਕ੍ਰਿਤ ਕੀਤੇ ਈਮੇਲ ਪਤੇ ਰਾਹੀਂ ਤੁਹਾਡੀ ਬੇਨਤੀ ਨੂੰ ਭੇਜ ਕੇ।

ਡਾਟਾ ਸੁਰੱਖਿਆ ਅਧਿਕਾਰਾਂ ਦੇ ਦਾਅਵੇ ਲਈ ਤੁਹਾਡੀਆਂ ਬੇਨਤੀਆਂ ਅਤੇ ਉਹਨਾਂ ਪ੍ਰਤੀ ਸਾਡੇ ਜਵਾਬਾਂ ਨੂੰ ਦਸਤਾਵੇਜ਼ੀ ਮੰਤਵਾਂ ਲਈ ਤਿੰਨ ਸਾਲਾਂ ਤਾਈਂ ਅਤੇ, ਕੁਝ ਖਾਸ ਮਾਮਲਿਆਂ ਵਿੱਚ, ਕਾਨੂੰਨੀ ਦਾਅਵਿਆਂ ਦੀ ਪੁੱਸ਼ਟੀ, ਅਭਿਆਸ ਜਾਂ ਬਚਾਅ ਲਈ ਵੀ ਲੰਮੇਂ ਸਮੇਂ ਲਈ ਸਾਂਭਿਆ ਜਾਵੇਗਾ।

ਧਾਰਾ 82 GDPR ਦੇ ਮੁਤਾਬਕ ਕਿਸੇ ਵੀ ਦਿਵਾਨੀ ਦਾਅਵਿਆਂ ਤੋਂ ਬਚਾਅ ਕਰਨ, ਧਾਰਾ 83 GDPR ਦੇ ਮੁਤਾਬਕ ਜੁਰਮਾਨੇ ਤੋਂ ਬਚਣ, ਅਤੇ ਧਾਰਾ 5(2) GDPR ਦੇ ਅਧੀਨ ਸਾਡੀਆਂ ਜਵਾਬਦੇਹੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਸਾਡੀ ਦਿਲਚਸਪੀ ਦੇ ਆਧਾਰ 'ਤੇ, ਇਸਦਾ ਕਾਨੂੰਨੀ ਆਧਾਰ ਧਾਰਾ 6(1)(f) GDPR ਹੈ।

ਤੁਸੀਂ dpo@tier.app 'ਤੇ ਜਾਂ ਉੱਤੇ ਦਿੱਤੇ ਡਾਕ ਪਤੇ 'ਤੇ ਸਾਡੇ ਡਾਟਾ ਸੁਰੱਖਿਆ ਅਧਿਕਾਰੀ ਤਾਈਂ ਪਹੁੰਚ ਸਕਦੇ ਹੋ ("Attn: ਡਾਟਾ ਸੁਰੱਖਿਆ ਅਫ਼ਸਰ")। ਅਸੀਂ ਸਪੱਸ਼ਟ ਤੌਰ 'ਤੇ ਦੱਸਦੇ ਹਾਂ ਕਿ ਈਮੇਲ ਪਤੇ ਦੀ ਵਰਤੋਂ ਕਰਨ ਵੇਲੇ, ਤੁਹਾਡੇ ਸੰਚਾਰ ਦੀ ਸਮੱਗਰੀ ਨੂੰ ਸਾਡੇ ਡਾਟਾ ਸੁਰੱਖਿਆ ਅਧਿਕਾਰੀ ਵੱਲੋਂ ਖਾਸ ਤੌਰ 'ਤੇ ਨੋਟ ਨਹੀਂ ਕੀਤਾ ਜਾਂਦਾ ਹੈ। ਇਸ ਲਈ, ਜੇਕਰ ਤੁਸੀਂ ਗੁਪਤ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਪਹਿਲਾਂ ਇਸ ਈਮੇਲ ਪਤੇ ਰਾਹੀਂ ਸਾਡੇ ਨਾਲ ਸਿੱਧੇ ਸੰਪਰਕ ਕਰੋ।

ਤੁਹਾਨੂੰ ਡਾਟਾ ਸੁਰੱਖਿਆ ਨਿਗਰਾਨੀ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਨ ਦਾ ਅਧਿਕਾਰ ਹੈ।

10. ਇਸ ਡਾਟਾ ਸੁਰੱਖਿਆ ਘੋਸ਼ਣਾ ਵਿੱਚ ਬਦਲਾਅ

ਅਸੀਂ ਇਹ ਯਕੀਨੀ ਬਣਾਉਣ ਲਈ ਇਸ ਡਾਟਾ ਸੁਰੱਖਿਆ ਘੋਸ਼ਣਾ ਵਿੱਚ ਕਦੇ-ਕਦਾਈਂ ਸੁਧਾਰ ਕਰਾਂਗੇ ਕਿ ਇਹ ਹਮੇਸ਼ਾ ਮੌਜੂਦਾ ਕਾਨੂੰਨੀ ਲੋੜਾਂ ਅਤੇ ਅਸਲ ਹਾਲਾਤਾਂ ਨੂੰ ਦਰਸਾਉਂਦਾ ਹੈ (ਉਦਾਹਰਨ ਲਈ ਜਦੋਂ ਨਵੀਆਂ ਸੇਵਾਵਾਂ ਜਾਂ ਖਾਸੀਅਤਾਂ ਪੇਸ਼ ਕੀਤੀਆਂ ਜਾਂਦੀਆਂ ਹਨ)। ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਸੰਭਾਵਤ ਤਬਦੀਲੀਆਂ ਲਈ ਇਸ ਡਾਟਾ ਸੁਰੱਖਿਆ ਘੋਸ਼ਣਾ ਨੂੰ ਨੇਮ ਨਾਲ ਵੇਖਦੇ ਰਹੋ।